ਮੁੰਬਈ: ਦੇਸ਼ ਦੇ ਬਿਜਨੈੱਸਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਤੇ ਹੀਰਾ ਵਪਾਰੀ ਰਸੇਲ ਮਹਿਤਾ ਦੀ ਧੀ ਸ਼ਲੋਕ ਮਹਿਤਾ ਵਿਆਹ ਦੇ ਬੰਧਨ ‘ਚ ਬੰਨ੍ਹੇ ਗਏ ਹਨ। ਬੀਤੇ ਦਿਨੀਂ ਦੋਵਾਂ ਦੇ ਵਿਆਹ ਦੀ ਰਿਸੈਪਸ਼ਨ ਕੀਤੀ ਗਈ। ਇਸ ‘ਚ ਅਮਰੀਕਨ ਪੌਪ ਬੈਂਡ ‘ਮਰੂਨ 5’ ਨੇ ਪ੍ਰਫਾਰਮ ਕੀਤਾ। ਇਸ ਬੈਂਡ ਵੱਲੋਂ ਗਾਏ ਕੁਝ ਗਾਣਿਆਂ ‘ਤੇ ਆਕਾਸ਼ ਤੇ ਸ਼ਲੋਕਾ ਨੇ ਖੂਬ ਡਾਂਸ ਕੀਤਾ।


ਦੋਵਾਂ ਦੇ ਡਾਂਸ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਅੰਬਾਨੀਆਂ ਨੇ ਆਪਣੇ ਮਹਿਮਾਨਾਂ ਨੂੰ ਇਸ ਇਵੈਂਟ ਨੂੰ ਸੋਸ਼ਲ ਨਾਲ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਸੀ। ਵਾਇਰਲ ਵੀਡੀਓ ‘ਚ ਦੋਵੇਂ ਇੱਕ-ਦੂਜੇ ਨਾਲ ਰੋਮਾਂਟਿਕ ਅੰਦਾਜ਼ ‘ਚ ਡਾਂਸ ਕਰਦੇ ਨਜ਼ਰ ਆ ਰਹੇ ਹਨ।


ਅੰਬਾਨੀਆਂ ਦੀ ਪਾਰਟੀ ‘ਚ ਖਾਸ ਮਿਹਮਾਨਾਂ ਦੀ ਲਿਸਟ ‘ਚ ਬਾਲੀੱਵੁਡ ਦੇ ਵੱਡੇ ਨਾਂ ਵੀ ਸ਼ਾਮਲ ਸੀ। ਜੀ ਹਾਂ, ਪਾਰਟੀ ‘ਚ ਬੱਚਨ ਫੈਮਿਲੀ, ਆਲਿਆ ਭੱਟ, ਸ਼ਾਹਰੁਖ ਖ਼ਾਨ, ਰੇਖਾ, ਸੋਨਾਲੀ ਬੇਂਦਰੇ ਜਿਹੇ ਕਈ ਸਟਾਰਸ ਵੀ ਨਜ਼ਰ ਆਏ। ਨਾਲ ਹੀ ਖੇਡ ਜਗਤ ਦੀ ਹਸਤੀਆਂ ਵੀ ਇਨ੍ਹਾਂ ‘ਚ ਸ਼ਾਮਲ ਹੋਇਆਂ।