ਕਮਲ ਹਾਸਨ ਦੀ ਧੀ ਦੀਆਂ ਨਿੱਜੀ ਤਸਵੀਰਾਂ ਲੀਕ, ਪੁਲਿਸ ਨੂੰ ਦਿੱਤੀ ਸ਼ਿਕਾਇਤ
ਏਬੀਪੀ ਸਾਂਝਾ | 09 Nov 2018 03:55 PM (IST)
ਮੁੰਬਈ: ਹਾਲ ਹੀ ‘ਚ ਜਿੱਥੇ ਬਾਲੀਵੁੱਡ ‘ਚ #MeToo ਮੁਹਿੰਮ ਚੱਲ ਰਹੀ ਹੈ ਉੱਥੇ ਹੀ ਸਾਊਥ ਮੈਗਾਸਟਾਰ ਕਮਲ ਹਾਸਨ ਦੀ ਧੀ ਅਕਸ਼ਰਾ ਹਾਸਨ ਨਾਲ ਇੱਕ ਘਟਨਾ ਵਾਪਰ ਗਈ। ਕੁਝ ਦਿਨ ਪਹਿਲਾਂ ਅਕਸ਼ਰਾ ਦੀਆਂ ਨਿਜ਼ੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾੲਰਿਲ ਹੋ ਗਈਆਂ। ਇਨ੍ਹਾਂ ਤਸਵੀਰਾਂ ਦੇ ਲੀਕ ਹੋਣ ਤੋਂ ਬਾਅਦ ਅਕਸ਼ਰਾ ਸਦਮੇ ’ਚ ਸੀ। ਹੁਣ ਅਕਸ਼ਰਾ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰੀਆ ਜ਼ਾਹਿਰ ਕੀਤੀ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਭੜਾਸ ਕੱਢੀ ਹੈ। ਇਸ ਦੇ ਨਾਲ ਹੀ ਉਸ ਨੇ ਇਸ ਟਵੀਟ ਨੂੰ ਪੋਸਟ ਕਰਨ ਤੋਂ ਪਹਿਲਾਂ ਪੁਲਿਸ ‘ਚ ਇਸ ਘਟਨਾ ਦੀ ਸ਼ਿਕਾਈਤ ਕਰ ਦਿੱਤੀ ਹੈ। ਅਕਸ਼ਰਾ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਧਨੁਸ਼ ਅਤੇ ਅਮਿਤਾਭ ਬਚੱਨ ਦੇ ਨਾਲ ਫ਼ਿਲਮ ‘ਸ਼ਮੀਤਾਭ’ ਨਾਲ ਕੀਤੀ ਸੀ। ਇਸ ਫ਼ਿਲਮ ‘ਚ ਅਕਸ਼ਰਾ ਦੀ ਕਾਫੀ ਤਾਰੀਫ ਹੋਈ ਸੀ, ਪਰ ਇਸ ਤੋਂ ਬਾਅਦ ਉਸ ਦੀ ਫ਼ਿਲਮ ਨੂੰ ਕੋਈ ਵੱਡੀ ਕਾਮਯਾਬੀ ਨਹੀਂ ਮਿਲੀ ਸੀ। ਉਮੀਦ ਕਰਦੇ ਹਾਂ ਕਿ ਲੋਕ ਅਜਿਹੀਆਂ ਹਰਕਤਾਂ ਨਾ ਕਰਨ। ਇਸ ਨਾਲ ਕਿਸੇ ਵੀ ਕੋੜੀ ਦੀ ਜ਼ਿੰਦਗੀ ਖ਼ਰਾਬ ਹੀ ਹੁੰਦੀ ਹੈ।