ਜੀ ਹਾਂ ‘ਠੱਗਸ ਆਫ਼ ਹਿੰਦੁਸਤਾਨ’ ਦੇ ਰਿਲੀਜ਼ ਤੋਂ ਕੁਝ ਘੰਟਿਆਂ ਬਾਅਦ ਇਹ ਤਮਿਲ ਰਾਕਰਸ ਨਾਂਅ ਦੀ ਵੈੱਬਸਾਈਟ ‘ਤੇ ਲੀਕ ਹੋ ਗਈ ਹੇ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੋਈ ਫ਼ਿਲਮ ਲੀਕ ਹੋਈ ਹੋਵੇ। ਕਈ ਫ਼ਿਲਮਾਂ ਤਾਂ ਰਿਲੀਜ਼ ਤੋਂ ਪਹਿਲਾਂ ਵੀ ਲੀਕ ਹੋ ਜਾਂਦੀਆਂ ਹਨ। ਇਸ ਤਰ੍ਹਾਂ ਫ਼ਿਲਮ ਮੇਕਰਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਜਦੋਂ ‘ਠੱਗਸ ਆਫ਼ ਹਿੰਦੁਸਤਾਨ’ ਆਨਲਾਈਨ ਲੀਕ ਹੋ ਗਈ ਹੈ ਤਾਂ ਅਜਿਹੇ ‘ਚ ਫ਼ਿਲਮ ਦੇ ਨਾਲ ਇੱਕ ਹੋ ਵਿਵਾਦ ਜੂੜ ਗਿਆ ਹੈ। ਉਂਝ ਫ਼ਿਲਮ ਨੇ ਰਿਲੀਜ਼ ਦੇ ਨਾਲ ਹੀ ਚਾਰ ਰਿਕਾਰਡ ਬਣਾ ਲਏ ਹਨ। ਜਿਨ੍ਹਾਂ ‘ਚ ਪਹਿਲਾ ਹੈ ਦੋ ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ, ਦੂਜਾ ਰਿਕਾਰਡ 7,000 ਸਕਰੀਨਸ ‘ਤੇ ਰਿਲੀਜ਼ ਹੋਣ ਦਾ, ਤੀਜਾ ਸੈਟੇਲਾਈਟ ਅਤੇ ਡਿਜਿਟਲ ਰਾਈਟ ਦਾ 150 ਕਰੋੜ ‘ਚ ਵਿਕਣਾ ਅਤੇ ਚੌਥਾ ਰਿਕਾਰਡ ਹੈ ਫ਼ਿਲਮ ਬਣਾਉਣ ਦੀ ਲਾਗਤ 240 ਕਰੋੜ ਹੋਣਾ। ਇਹ ਰਿਕਾਰਡਾਂ ਨਾਲ ਫ਼ਿਲਮ ਨਿਰਮਾਤਾ ਜ਼ਰੂਰ ਖ਼ੁਸ਼ ਹੋ ਸਕਦੇ ਹਨ, ਪਰ ਵੱਡੇ ਸਿਤਾਰਿਆਂ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦੇ ਮਨਾਂ ਵਿੱਚ ਅਮਿੱਟ ਛਾਪ ਛੱਡਣ ਵਿੱਚ ਸਫਲ ਨਹੀਂ ਹੋ ਸਕੀ ਹੈ।