ਕਾਨ੍ਹਪੁਰ: ਉੱਤਰ ਪ੍ਰਦੇਸ਼ ਦੇ ਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਵਿੱਚ 45 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 20 ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਦਿੱਲੀ ਤੋਂ ਬਿਹਾਰ ਜਾ ਰਹੀ ਇਸ ਬੱਸ ਵਿੱਚ ਕਰੀਬ 50 ਜਣੇ ਵਾਰ ਸਨ। ਘਟਨਾ ਤਿਰਵਾ ਥਾਨ ਖੇਤਰ ਦੀ ਦੱਸੀ ਜਾ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਤਿਰਵਾ ਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ। ਜਿਸਦੇ ਬਾਅਦ ਇਲਾਜ ਲਈ ਕਈ ਜਖ਼ਮੀਆਂ ਨੂੰ ਕਾਨ੍ਹਪੁਰ ਰੈਫਰ ਕਰ ਦਿੱਤੀ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ ਬੈਠੇ ਲੋਕ ਛਠ ਪੂਜਾ ਵਿੱਚ ਸ਼ਾਮਲ ਹੋਣ ਲਈ ਬਿਹਾਰ ਜਾ ਰਹੇ ਸਨ। ਘਟਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ। ਜ਼ਖ਼ਮੀਆਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਛਠ ਤਿਉਹਾਰ ਬਿਹਾਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਬਿਹਾਰ ਦੇ ਲੋਕ ਆਪਣੇ ਘਰਾਂ ਨੂੰ ਪਰਤਦੇ ਹਨ।
ਦੱਸਿਆ ਜਾਂਦਾ ਹੈ ਕਿ ਦਿੱਲੀ ਤੋਂ ਬਿਹਾਰ ਵਿਚਾਲੇ ਬੱਸ ਸੇਵਾ ਵਿੱਚ ਵਾਧਾ ਹੋਇਆ ਹੈ ਪਰ ਕਈ ਬੱਸਾਂ ਦੇ ਰੱਖ-ਰਖਾਵ ਵਧੀਆ ਨਾ ਹੋਣ ਕਾਰਨ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਲਖਨਊ-ਆਗਰਾ ਹਾਈਵੇਅ ’ਤੇ ਸੜਕਾਂ ਵਧੀਆ ਹਨ, ਇਸ ਲਈ ਗੱਡੀਆਂ ਕਾਫੀ ਤੇਜ਼ ਚੱਲਦੀਆਂ ਹਨ। ਇਸੇ ਕਰਕੇ ਸੜਕ ਹਾਦਸੇ ਵਾਪਰ ਜਾਂਦੇ ਹਨ। ਜ਼ਿਆਦਾਤਰ ਹਾਦਸੇ ਪਹੀਆਂ ਦੇ ਪੈਂਚਰ ਹੋਣ ਕਾਰਨ ਵਾਪਰਦੇ ਹਨ।