ਮੁੰਬਈ: ਅਕਸ਼ੈ ਕੁਮਾਰ ਲਗਾਤਾਰ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘2.0’ ਰਿਲੀਜ਼ ਹੋਈ। ਉਨ੍ਹਾਂ ਨੇ ਆਪਣੀ ਫ਼ਿਲਮ ‘ਕੇਸਰੀ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਹੁਣ ਉਹ ‘ਹਾਉਸਫੁਲ-4’ ਦੀ ਸ਼ੂਟਿੰਗ ‘ਚ ਬਿਜ਼ੀ ਹਨ।

ਹੁਣ ਅੱਕੀ ਨੇ ਆਪਣੀ ਉਡੀਕੀ ਜਾ ਰਹੀ ਫ਼ਿਲਮ ‘ਕੇਸਰੀ’ ਦੀ ਰਿਲੀਜ਼ ਡੇਟ ਦਾ ਐਲਾਨ ਟਵਿਟਰ ‘ਤੇ ਕੀਤਾ ਹੈ। ਅੱਕੀ ਤੇ ਪਰੀਨੀਤੀ ਸਟਾਰਰ ਇਹ ਫ਼ਿਲਮ 21 ਮਾਰਚ, 2019 ਨੂੰ ਰਿਲੀਜ਼ ਹੋ ਰਹੀ ਹੈ। ਜੀ ਹਾਂ, ਫ਼ਿਲਮ ‘ਚ ਖਿਲਾੜੀ ਕੁਮਾਰ ਨਾਲ ਪਰੀਨੀਤੀ ਚੋਪੜਾ ਨਜ਼ਰ ਆਵੇਗੀ।


ਸਿਰਫ ਅਕਸ਼ੈ ਹੀ ਨਹੀਂ ਤਾਰੀਖ ਦੇ ਐਲਾਨ ਤੋਂ ਬਾਅਦ ਪਰੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਤਸਵੀਰ ਪੋਸਟ ਕੀਤੀ ਹੈ। ਇਸ ‘ਚ ਉਸ ਨੇ ਦੋਵਾਂ ਦੀ ਫ਼ਿਲਮ ਦੀ ਲੁੱਕ ਨੂੰ ਰਿਵੀਲ ਕੀਤਾ ਹੈ। ਇਸ ਦੇ ਨਾਲ ਹੀ ਇੱਕ ਪੋਸਟ ਕੀਤੀ ਹੈ।


ਅਕਸ਼ੈ ਤੇ ਪਰੀ ਇਸ ਫ਼ਿਲਮ ‘ਚ ਪਤੀ-ਪਤਨੀ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ‘ਚ ਦੋਨਾਂ ਦਾ ਇੱਕ ਰੋਮਾਂਟਿਕ ਗਾਣਾ ਵੀ ਸ਼ੂਟ ਹੋਣਾ ਹੈ। ਇਸ ਦੀ ਸ਼ੂਟਿੰਗ ਪਿੰਕ ਸਿਟੀ ਜੈਪੁਰ ‘ਚ ਹੋਣੀ ਹੈ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਰੀਅਲ ਹੀਰੋ ਹੌਲਦਾਰ ਈਸ਼ਵਰ ਸਿੰਘ ਦਾ ਰੋਲ ਅਦਾ ਕਰ ਰਹੇ ਹਨ।