ਚੰਡੀਗੜ੍ਹ: ਬਾਲੀਵੁੱਡ ਦੀ ਦੁਨੀਆ ਜਿੰਨੀ ਐਸ਼ੋ-ਆਰਾਮ ਨਾਲ ਭਰੀ ਹੈ, ਓਨੀ ਹੀ ਇਹ ਦੁਨੀਆ ਕਲਪਨਾ ਤੋਂ ਪਰੇ ਵੀ ਹੈ। ਕੁਝ ਲੋਕ ਬੁਲੰਦੀਆਂ ਨੂੰ ਛੂਹ ਲੈਂਦੇ ਹਨ ਤੇ ਕਈ ਤਮਾਮ ਉਮਰ ਹੀ ਸੰਘਰਸ਼ ਕਰਦੇ ਰਹਿ ਜਾਂਦੇ ਹਨ। ਅਜਿਹਾ ਹੀ ਸਵੀ ਸਿੱਧੂ ਨਾਲ ਵੀ ਹੋਇਆ। ਉਨ੍ਹਾਂ ਨੇ 'ਪਟਿਆਲਾ ਹਾਊਸ' ਤੇ 'ਬੇਵਕੂਫੀਆਂ' ਜਿਹੀ ਫ਼ਿਲਮਾਂ ਕੀਤੀਆਂ। ਉਹ ਵਕਤ ਦੀ ਮਾਰ ਝੱਲ ਹੁਣ ਸਿਕਊਰਟੀ ਗਾਰਡ ਦਾ ਕੰਮ ਕਰ ਰਹੇ ਹਨ।




ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਫ਼ਿਲਮਾਂ ‘ਚ ਆਉਣ ਦੀ ਕਹਾਣੀ ਦੱਸਦੇ ਹੋਏ ਕਿਹਾ, “ਜਦੋਂ ਸੰਘਰਸ਼ ਕਰ ਰਿਹਾ ਸੀ ਤਾਂ ਅਨੁਰਾਗ ਨੇ ਆਪਣੀ ਫ਼ਿਲਮ ‘ਪੰਜ’ ‘ਚ ਲਿਆ ਪਰ ਫ਼ਿਲਮ ਰਿਲੀਜ਼ ਨਹੀਂ ਹੋਈ। ਇਸ ਤੋਂ ਬਾਅਦ 'ਬਲੈਕ ਫ੍ਰਾਈਡੇ' ‘ਚ ਕੰਮ ਕੀਤਾ। ਫੇਰ ਯਸ਼ਰਾਜ, ਸੁਭਾਸ਼ ਜੀ ਤੇ ਨਿਖਿਲ ਅਡਵਾਨੀ ਨਾਲ ਫ਼ਿਲਮ ‘ਪਟਿਆਲਾ ਹਾਉਸ’ ‘ਚ ਕੰਮ ਕੀਤਾ।

ਲਖਨਊ ਤੋਂ ਸਕੂਲਿੰਗ ਕਰ ਚੁੱਕੇ ਸਵੀ ਚੰਡੀਗੜ੍ਹ ਆ ਗਏ। ਗ੍ਰੈਜੂਏਸ਼ਨ ਦੌਰਾਨ ਮਾਡਲਿੰਗ ਦੇ ਆਫਰ ਆਏ। ਇਸ ਤੋਂ ਬਾਅਦ ਲਖਨਊ ਤੋਂ ਉਨ੍ਹਾਂ ਨੇ ਲਾਅ ਦੀ ਪੜ੍ਹਾਈ ਕੀਤੀ ਤੇ ਨਾਲ-ਨਾਲ ਥਿਏਟਰ ‘ਚ ਐਕਟਿਵ ਰਹੇ।



ਸਵੀ ਨੇ ਕਿਹਾ ਕਿ ਮੈਨੂੰ ਕੰਮ ਦੀ ਕਮੀ ਨਹੀਂ ਹੋਈ। ਮੈਨੂੰ ਹੀ ਸਭ ਛੱਡਣਾ ਪਿਆ ਕਿਉਂਕਿ ਮੈਂ ਕਰ ਨਹੀਂ ਪਾ ਰਿਹਾ ਸੀ। ਮੇਰੀ ਹੈਲਥ ਪ੍ਰੋਬਲਮ ਵਧ ਗਈ। ਇਸ ਕਾਰਨ ਕੰਮ ਖ਼ਤਮ ਹੋ ਗਿਆ। ਆਪਣੀ ਲਾਈਫ ਦੇ ਸਭ ਤੋਂ ਬੁਰੇ ਸਮੇਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਆਪਣੀ ਵਾਈਫ ਨੂੰ ਖੋਹਣਾ ਮੇਰੇ ਲਈ ਸਭ ਤੋਂ ਮੁਸ਼ਕਲ ਸਮਾਂ ਸੀ।

ਇਸ ਤੋਂ ਬਾਅਦ ਮਾਂ-ਪਿਓ ਤੇ ਸਹੁਰਾ-ਸੱਸ ਕੋਈ ਵੀ ਨਹੀਂ ਰਿਹਾ। ਪੂਰੀ ਤਰ੍ਹਾਂ ਇਕੱਲੇ ਹੋਏ ਸਵੀ ਹੁਣ ਸਿਕਊਰਟੀ ਹਾਊਸ ‘ਚ 12 ਘੰਟੇ ਸਿਕਊਰਟੀ ਗਾਰਡ ਦੀ ਸ਼ਿਫਟ ਕਰਦੇ ਹਨ। ਸਵੀ ਨੇ ਦੱਸਿਆ ਕਿ ਹਾਲ ਅਜਿਹੇ ਸਨ ਕਿ ਕਿਸੇ ਡਾਇਰੈਕਟਰ-ਪ੍ਰੋਡਿਊਸਰ ਨੂੰ ਮਿਲਣ ਜਾਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹਨ। ਹੁਣ ਤਾਂ ਥਿਏਟਰ ‘ਚ ਜਾ ਕੇ ਫ਼ਿਲਮ ਦੇਖਣਾ ਵੀ ਉਨ੍ਹਾਂ ਲਈ ਇੱਕ ਸੁਪਨੇ ਜਿਹਾ ਹੋ ਗਿਆ ਹੈ।