ਮੁੰਬਈ: ਸਟੰਟ ਦੇ ਲਈ ਫੇਮਸ ਖਿਲਾੜੀ ਕੁਮਾਰ ਅਕਸ਼ੇ ਇਨ੍ਹਾਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ ‘ਸੂਰਆਵੰਸ਼ੀ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਐਕਟਰ ਅਕਸ਼ੇ ਕੁਮਾਰ ਬੈਂਕਾਕ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਅਕਸ਼ੇ ਲਗਾਤਾਰ ਫ਼ਿਲਮ ਦੀ ਸ਼ੂਟਿੰਗ ਦੀ ਤਸਵੀਰਾਂ ਫੈਨਸ ਨਾਲ ਸ਼ੇਅਰ ਕਰਦੇ ਰਹਿੰਦੇ ਹਨ।


ਖਿਲਾੜੀ ਕੁਮਾਰ ਨੇ ਆਪਣੇ ਟਵਿਟਰ ਹੈਂਡਲ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਅਕਸ਼ੇ ਕੁਮਾਰ ਹੈਲੀਕਾਪਟਰ ‘ਤੇ ਲਟਕੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਅੱਗੇ ‘ਸੂਰਆਵੰਸ਼ੀ’ ਦੇ ਡਾਇਰੈਕਟਰ ਰੋਹਿਤ ਸ਼ੈੱਟੀ ਬਾਇਕ ਚਲਾਉਂਦੇ ਨਜ਼ਰ ਆ ਰਹੇ ਹਨ।


ਅਕਸ਼ੇ ਕੁਮਾਰ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖੀਆ, “ਬਸ ਇਵੇਂ ਹੀ ਹੈਲੀਕਾਪਟਰ ‘ਤੇ ਲਟਕੇ ਹੋਏ,,, ਸ਼ੂਟਿੰਗ ਦਾ ਇੱਕ ਹੋਰ ਦਿਨ”। ਇਸ ਸਟੰਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਆਪਣੇ ਟਵਿਟਰ ਹੈਂਡਲ ‘ਤੇ ਲੋਕਾਂ ਨੂੰ ਅਜਿਹਾ ਕੁਝ ਆਪ ਨਾ ਕਰਨ ਦੀ ਹਿਦਾਇਤ ਵੀ ਦਿੱਤੀ ਹੈ।

ਅਕਸ਼ੇ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਸਟੰਟ ਦੀ ਇੱਕ ਹੋਰ ਫੋਟੋ ਵਾਇਰਲ ਕੀਤੀ ਸੀ। ਜਿਸ ‘ਚ ਅਕਸ਼ੇ ਬੈਂਕਾਕ ਦੀ ਸੜਕਾਂ ‘ਤੇ ਬਾਈਕ ਚਲਾਉਂਦੇ ਨਜ਼ਰ ਆ ਰਹੇ ਸੀ। ਰੋਹਿਤ ਸ਼ੈੱਟੀ ਦਟ ਡਾਇਰੈਕਸ਼ਨ ‘ਚ ਬਣੀ ਇਸ ਫ਼ਿਲਮ ‘ਚ ਕੈਟਰੀਨਾ ਕੈਫ ਨਜ਼ਰ ਆਵੇਗੀ ਅਤੇ ਫ਼ਿਲਮ 2020 ‘ਚ ਰਿਲੀਜ਼ ਹੋਵੇਗੀ।