ਮੁੰਬਈ: ਡਿੰਪਲ ਕਪਾੜੀਆ ਨੇ 80-90 ਦੇ ਦਹਾਕੇ ‘ਚ ਆਪਣੇ ਗਲੈਮਰਸ ਅੰਦਾਜ਼ ਨਾਲ ਬਾਲੀਵੁੱਡ ਦੀਆਂ ਕਈ ਅਦਾਕਾਰਵਾਂ ਨੂੰ ਮਾਤ ਦਿੱਤੀ ਸੀ। ਹੁਣ ਹਾਲ ਹੀ ‘ਚ ਡਿੰਪਲ ਨੂੰ ਮੁੰਬਈ ਜੁਹੂ ‘ਚ ਸਪੌਟ ਕੀਤਾ ਗਿਆ। ਜਿਥੇ ਉਹ ਹਮੇਸ਼ਾ ਦੀ ਤਰ੍ਹਾਂ ਕਾਫੀ ਸੁੰਦਰ ਲੱਗ ਰਹੀ ਸੀ। ਉਸ ਨੂੰ ਦੇਖ ਉਸਦੀ ਉਮਰ ਦਾ ਅੰਦਾਜ਼ਾ ਲਗਾਉਣਾ ਔਖਾ ਹੋ ਰਿਹਾ ਹੈ। ਉਸ ਨੂੰ ਦੇਖ ਬਿਲਕੁਲ ਨਹੀਂ ਲੱਗ ਰਿਹਾ ਕਿ ਉਹ 61 ਸਾਲ ਦੀ ਹੋ ਚੁੱਕੀ ਹੈ।
ਡਿੰਪਲ ਮੀਡੀਆ ਸਾਹਮਣੇ ਕਾਫੀ ਟਾਈਮ ਬਾਅਦ ਆਈ ਤਾਂ ਸਹੀ ਪਰ ਮੀਡੀਆ ਨੂੰ ਬਿਨ੍ਹਾਂ ਕੋਈ ਪੋਜ਼ ਦਿੱਤੇ ਹੀ ਚਲੇ ਗਈ। ਡਿੰਪਲ 2017 ‘ਚ ਸੰਨੀ ਦਿਓਲ ਨਾਲ ਨਜ਼ਰ ਆਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ। ਦੋਵਾਂ ਦੀਆਂ ਤਸਵੀਰਾਂ ਲੰਦਨ ਦੀਆਂ ਸੀ। ਡਿੰਪਲ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ 15 ਸਾਲ ਦੀ ਉਮਰ ‘ਚ ਫ਼ਿਲਮ ‘ਬੌਬੀ’ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵਿਆਹ ਤੋਂ ਬਾਅਦ ਡਿੰਪਲ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ। ਉਸ ਨੇ 15 ਸਾਲ ਵੱਡੇ ਐਕਟਰ ਰਾਜੇਸ਼ ਖੰਨਾ ਨਾਲ ਵਿਆਹ ਕੀਤਾ ਸੀ ਤੇ ਵੱਖ ਵੀ ਹੋ ਗਈ ਸੀ। ਡਿੰਪਲ ਨੇ ਦੋ ਧੀਆਂ ਦੇ ਜਨਮ ਤੋਂ ਬਾਅਦ ਇੱਕ ਵਾਰ ਫੇਰ ਫ਼ਿਲਮਾਂ ‘ਚ ਆਪਣੀ ਕਿਸਮਤ ਅਜ਼ਮਾਈ ਸੀ।