ਸ਼ਾਹਿਦ ਦੇ ਬੇਟੇ ਜ਼ੈਨ ਦੀ ਪਹਿਲੀ ਝਲਕ ਆਈ ਸਾਹਮਣੇ
ਏਬੀਪੀ ਸਾਂਝਾ | 08 Sep 2018 09:32 AM (IST)
ਮੁੰਬਈ: ਸ਼ਾਹਿਦ ਕਪੂਰ ਹਾਲ ਹੀ ‘ਚ ਬੇਟੇ ਦੇ ਪਿਤਾ ਬਣੇ ਹਨ, ਜਿਸ ਦਾ ਨਾਂਅ ਉਨ੍ਹਾਂ ਨੇ ਜ਼ੈਨ ਕਪੂਰ ਰੱਖਿਆ ਹੈ। ਇਸ ਤੋਂ ਪਹਿਲਾਂ ਸ਼ਾਹਿਦ ਬੇਟੀ ਮੀਸ਼ਾ ਦੇ ਪਾਪਾ ਹਨ। ਸ਼ੁੱਕਰਵਾਰ ਸ਼ਾਮ ਨੂੰ ਹੀ ਮੁੰਬਈ ਦੇ ਹਿੰਦੁਜਾ ਹਸਪਤਾਲ ਤੋਂ ਘਰ ਲੈ ਗਏ ਹਨ। ਇਸੇ ਦੌਰਾਨ ਜੇਨ ਦੀ ਇੱਕ ਝਲਕ ਦੇਖਣ ਨੂੰ ਮਿਲੀ। ਜ਼ੈਨ ਮੀਰਾ ਮਾਂ ਦੀ ਗੋਦ ‘ਚ ਨਜ਼ਰ ਆਇਆ ਜਦੋਂ ਕਿ ਬੇਟੀ ਮੀਸ਼ਾ ਪਾਪਾ ਸ਼ਾਹਿਦ ਦੀ ਗੋਦ ‘ਚ ਸੀ। ਹਸਪਤਾਲ ਤੋਂ ਨਿਕਲਦੇ ਸਮੇਂ ਸ਼ਾਹਿਦ ਅਤੇ ਮੀਰਾ ਨੇ ਆਪਣੇ ਦੋਨੋਂ ਬੱਚਿਆਂ ਦੇ ਨਾਲ ਮੀਡੀਆ ਨੂੰ ਪੋਜ਼ ਵੀ ਦਿੱਤੇ। ਸ਼ਾਹਿਦ ਕਪੂਰ ਨੂੰ ਬੇਟੇ ਦੇ ਜਨਮ ‘ਤੇ ਬਾਲੀਵੁੱਡ ਅਤੇ ਫੈਨਸ ਨੇ ਵਧਾਈ ਦਿੱਤੀ ਸੀ। ਨਾਲ ਹੀ ਉਨ੍ਹਾਂ ਦੇ ਕੁਝ ਫੈਨਸ ਨੇ ਤਾਂ ਸ਼ਾਹਿਦ ਨੂੰ ਬੇਟੇ ਦੇ ਨਾਂਅ ਦੇ ਕੁਝ ਸੁਝਾਅ ਵੀ ਦਿੱਤੇ ਸੀ। ਸ਼ਾਹਿਦ ਨੇ ਇਸ ਵਾਰ ਜਲਦੀ ਹੀ ਆਪਣੇ ਬੇਟੇ ਨੂੰ ਦੁਨੀਆ ਨਾਲ ਰੂ-ਬ-ਰੂ ਕਰਵਾ ਦਿੱਤਾ ਹੈ। ਸ਼ਾਹਿਦ ਦੇ ਨਾਲ-ਨਾਲ ਪਾਪਾ ਪੰਕਜ ਕਪੂਰ ਵੀ ਉਨ੍ਹਾਂ ਦੀ ਫੈਮਿਲੀ ਪੂਰੀ ਹੋਣ ਤੋਂ ਕਾਫੀ ਖੁਸ਼ ਹਨ। ਹੁਣ ਜਲਦੀ ਹੀ ਸ਼ਾਹਿਦ ਵੱਲੋਂ ਇੱਕ ਜਸ਼ਨ ਦੀ ਉਡੀਕ ਹੈ, ਜਿਸ ‘ਚ ਉਹ ਬਾਲੀਵੁੱਡ ਨੂੰ ਆਪਣੇ ਬੇਟੇ ਨਾਲ ਮਿਲਵਾਉਣਗੇ। ਨਾਲ ਹੀ ਸ਼ਾਹਿਦ ਦੀ ਫ਼ਿਲਮ ‘ਬੱਤੀ ਗੁਲ ਮੀਟਰ ਚਾਲੂ’ ਵੀ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।