ਮੁੰਬਈ: ਇਨ੍ਹੀਂ ਦਿਨੀਂ ਅਕਸ਼ੈ ਕੁਮਾਰ ਤੇ ਪਰੀਨੀਤੀ ਚੋਪੜਾ ਆਪਣੀ ਆਉਣ ਵਾਲੀ ਫ਼ਿਲਮ ‘ਕੇਸਰੀ’ ਨੂੰ ਲੈ ਖੂਬ ਚਰਚਾ ‘ਚ ਹਨ। ਫ਼ਿਲਮ ‘ਚ ਅਕਸ਼ੈ ਨੇ ਇੱਕ ਸਿੱਖ ਹੌਲਦਾਰ ਇਸ਼ਰ ਸਿੰਘ ਦਾ ਰੋਲ ਪਲੇਅ ਕੀਤਾ ਹੈ। ਫ਼ਿਲਮ ਰਿਲੀਜ਼ ਹੋਣ ‘ਚ ਬੇਹੱਦ ਘੱਟ ਸਮਾਂ ਬਾਕੀ ਹੈ। ਇਸ ਲਈ ਸੋਸ਼ਲ ਮੀਡੀਆ ‘ਤੇ ਇਸ ਨੂੰ ਖੂਬ ਪ੍ਰਮੋਟ ਕੀਤਾ ਜਾ ਰਿਹਾ ਹੈ। ਹੁਣ ਤਕ ਫ਼ਿਲਮ ਦੇ ਕਈ ਪੋਸਟਰ ਤੇ ਗਾਣੇ ਰਿਲੀਜ਼ ਹੋ ਚੁੱਕੇ ਹਨ।

ਹੁਣ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਅਕਸ਼ੈ ਕੁਮਾਰ ਤੇ ਪਰੀਨੀਤੀ ਚੋਪੜਾ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ‘ਚ ਪਹਿਲੀ ਵਾਰ ਅਕਸ਼ੈ ਤੇ ਪਰੀ ਦੀ ਜੋੜੀ ਪਤੀ-ਪਤਨੀ ਦਾ ਰੋਲ ਨਿਭਾਅ ਰਹੀ ਹੈ। ਪਰੀ ਨੇ ਹੀ ਇਸ ਪੋਸਟਰ ਨੂੰ ਸ਼ੇਅਰ ਕਰਦੇ ‘ਕੇਸਰੀ’ ਕੈਪਸ਼ਨ ਦਿੱਤਾ ਹੈ।


ਫ਼ਿਲਮ ‘ਕੇਸਰੀ’ ਦੀ ਕਹਾਣੀ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ‘ਤੇ ਅਧਾਰਤ ਹੈ। ਇਸ ’ਚ 21 ਸਿੱਖਾਂ ਨੇ 10 ਹਜ਼ਾਰ ਅਫਗਾਨੀਆਂ ਦਾ ਸਾਹਮਣਾ ਕੀਤਾ ਤੇ ਉਨ੍ਹਾਂ ਨੂੰ ਹਰਾਇਆ ਸੀ। ਹਾਲ ਹੀ ‘ਚ ਅਕਸ਼ੈ ਨੇ ਫ਼ਿਲਮ ਦਾ ਇੱਕ ਮੇਕਿੰਗ ਵਡਿੀਓ ਵੀ ਸ਼ੇਅਰ ਕੀਤਾ ਸੀ। ਫ਼ਿਲਮ 21 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।