ਮੁੰਬਈ: ਪੂਰੇ ਫੀਲ ਨਾਲ ਥ੍ਰਿਲਰ ਦਾ ਤਜਰਬਾ ਕਰਨ ਲਈ ਹੋ ਜਾਓ ਤਿਆਰ ਕਿਉਂਕਿ ਅਕਸ਼ੇ ਕੁਮਾਰ ਦੀ ਫ਼ਿਲਮ 'Bell Bottom' 2D ਦੇ ਨਾਲ-ਨਾਲ 3D 'ਚ ਵੀ ਰਿਲੀਜ਼ ਹੋਏਗੀ। ਫ਼ਿਲਮ Bell Bottom 19 ਅਗਸਤ ਨੂੰ WorldWide ਸਿਨੇਮਾਘਰਾਂ 'ਚ ਰਿਲੀਜ਼ ਹੋਏਗੀ। ਅਕਸ਼ੇ ਨੇ ਫੈਨਜ਼ ਦੇ ਮਜ਼ੇ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਨੂੰ 3D 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਕਾਫੀ ਅਰਸੇ ਬਾਅਦ ਬਾਲੀਵੁੱਡ ਦੀ ਕੋਈ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।



ਕੋਰੋਨਾ ਕਾਰਨ ਇਹ ਫ਼ਿਲਮ ਵੀ ਕਈ ਵਾਰ ਮੁਲਤਵੀ ਹੋਈ। ਪਿਛਲੇ ਸਾਲ ਲੌਕਡਾਊਨ ਕਾਰਨ ਫ਼ਿਲਮ ਦਾ ਸ਼ੂਟ ਪੂਰਾ ਨਹੀਂ ਹੋ ਸਕਿਆ ਜਿਸ ਨੂੰ ਕੋਰੋਨਾ ਦੀ ਪਹਿਲੀ ਲਹਿਰ ਦੇ ਖਤਮ ਹੋਣ ਤੋਂ ਬਾਅਦ ਪੂਰਾ ਕੀਤਾ ਗਿਆ। ਉਸ ਤੋਂ ਬਾਅਦ ਦੂਸਰੀ ਲਹਿਰ ਕਾਰਨ ਫ਼ਿਲਮ ਰਿਲੀਜ਼ ਹੋਣ ਦਾ ਇੰਤਜ਼ਾਰ ਕਰਦੀ ਰਹੀ। ਅਖੀਰ ਫ਼ਿਲਮ ਮੇਕਰਸ ਨੇ ਇਸ ਨੂੰ 27 ਜੁਲਾਈ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਪਰ ਸਿਨੇਮਾਘਰ ਬੰਦ ਹੋਣ ਕਾਰਨ ਇਸ ਨੂੰ ਹੋਰ ਟਾਲਿਆ ਗਿਆ ਤੇ 19 ਅਗਸਤ ਦੀ ਤਾਰੀਕ ਫਾਈਨਲ ਕੀਤੀ ਗਈ।

ਇਹ ਫ਼ਿਲਮ ਇੱਕ ਸਪਾਈ ਥ੍ਰਿਲਰ ਹੈ ਜਿਸ ਵਿੱਚ ਅਕਸ਼ੇ ਕੁਮਾਰ Raw ਏਜੰਟ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ। ਅਕਸ਼ੇ ਤੋਂ ਇਲਾਵਾ ਫ਼ਿਲਮ 'ਚ ਵਾਨੀ ਕਪੂਰ, ਲਾਰਾ ਦੱਤਾ ਤੇ ਹੁਮਾ ਕੁਰੈਸ਼ੀ ਦਾ ਵੀ ਅਹਿਮ ਕਿਰਦਾਰ ਹੈ।