ਅਕਸ਼ੈ ਕੁਮਾਰ, ਅਜੈ ਦੇਵਗਨ ਤੇ ਰਣਵੀਰ ਸਿੰਘ ਸਟਾਰਰ ਫਿਲਮ ਸੂਰਿਆਵੰਸ਼ੀ ਦਾ ਟੀਜ਼ਰ ਲਾਂਚ ਕਰ ਦਿੱਤਾ ਗਿਆ ਹੈ। ਅਕਸ਼ੈ ਕੁਮਾਰ ਵੱਲੋਂ ਫਿਲਮ ਦਾ ਟੀਜ਼ਰ ਲਾਂਚ ਕਰਨ ਦੇ ਨਾਲ ਹੀ ਇਹ ਵੀ ਖੁਲਾਸਾ ਕੀਤਾ ਗਿਆ ਕਿ ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ। ਟੀਜ਼ਰ 'ਚ ਕੈਟਰੀਨਾ ਕੈਫ ਵੀ ਨਜ਼ਰ ਆ ਰਹੀ ਹੈ।


'ਸਿੰਘਮ' ਤੇ 'ਸਿੰਬਾ' ਤੋਂ ਬਾਅਦ ਪੁਲਿਸ ਦੇ ਪਿਛੋਕੜ 'ਤੇ ਆਧਾਰਤ ਰੋਹਿਤ ਸ਼ੈਟੀ ਦੀ ਇਹ ਤੀਸਰੀ ਫਿਲਮ ਹੈ। ਅਕਸ਼ੈ ਨੇ ਟਵਿਟਰ 'ਤੇ ਇਸ ਫਿਲਮ ਦੇ ਟੀਜ਼ਰ ਨੂੰ ਸਾਂਝਾ ਕੀਤਾ।

ਤੁਹਾਨੂੰ ਦਸ ਦਈਏ ਕਿ ਅਕਸ਼ੈ ਕੁਮਾਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗੁੱਡ ਨਿਊਜ਼' ਬਾਕਸ ਆਫਿਸ 'ਤੇ ਸੁਪਰਹਿੱਟ ਰਹੀ। ਫਿਲਮ ਨੇ ਸਿਨੇਮਾਘਰਾਂ 'ਚ 200 ਕਰੋੜ ਰੁਪਏ ਤੋਂ ਵੀ ਵੱਧ ਦਾ ਕਾਰੋਬਾਰ ਕੀਤਾ ਹੈ।