ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਹਿਮਦਾਬਾਦ ਪਹੁੰਚ ਚੁੱਕੇ ਹਨ। ਟਰੰਪ ਦਾ ਬਤੌਰ ਰਾਸ਼ਟਰਪਤੀ ਇਹ ਪਹਿਲਾ ਭਾਰਤੀ ਦੌਰਾ ਹੈ। ਟਰੰਪ ਅਹਿਮਦਾਬਾਦ 230 ਮਿੰਟ ਰਹਿਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ 22 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ ਤੇ ਮੋਟੇਰਾ ਸਟੇਡੀਅਮ 'ਚ ਨਮਸਤੇ ਟਰੰਪ ਸਮਾਗਮ 'ਚ ਸ਼ਾਮਲ ਹੋਣਗੇ। ਮੋਦੀ ਨੇ ਟਵੀਟ ਕਰਦਿਆਂ ਲਿਖਿਆ,'ਟਰੰਪ ਭਾਰਤ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਤੁਹਾਡੇ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਣਗੇ।"

ਅਹਿਮਦਾਬਾਦ ਤੋਂ ਬਾਅਦ ਟਰੰਪ ਤਾਜ ਮਹਿਲ ਦੇਖਣ ਆਗਰਾ ਜਾਣਗੇ। 25 ਫਰਵਰੀ ਨੂੰ ਟਰੰਪ ਦਾ ਰਾਸ਼ਟਰਪਤੀ ਭਵਨ 'ਚ ਸਵਾਗਤ ਕੀਤਾ ਜਾਵੇਗਾ। ਟਰੰਪ ਨਾਲ ਮੋਦੀ ਹੈਦਰਾਬਾਦ 'ਚ ਰਸਮੀ ਮੁਲਾਕਾਤ ਕਰਨਗੇ। ਦੋਨੋਂ ਆਗੂ ਸਾਂਝਾ ਬਿਆਨ ਵੀ ਜਾਰੀ ਕਰਨਗੇ। ਇਸ ਤੋਂ ਪਹਿਲਾਂ ਬਰਾਕ ਓਬਾਮਾ ਦੋ ਵਾਰ ਭਾਰਤ ਦੌਰੇ 'ਤੇ ਆਏ ਸੀ।