ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਦੌਰੇ ਲਈ ਉਡਾਨ ਭਰ ਚੁੱਕੇ ਹਨ। ਉਨ੍ਹਾਂ ਦੇ ਨਾਲ ਪਤਨੀ ਮੇਲਾਨੀਆ ਤੇ ਧੀ ਇਵਾਂਕਾ ਟਰੰਪ ਵੀ ਭਾਰਤ ਦੇ ਦੌਰੇ 'ਤੇ ਆ ਰਹੇ ਹਨ। ਟਰੰਪ ਕੱਲ੍ਹ ਸਵੇਰੇ 11 ਵਜੇ ਅਹਿਮਦਾਬਾਦ ਪਹੁੰਚਣਗੇ। ਭਾਰਤ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੇਰੇ ਦੋਸਤ ਹਨ।


ਟਰੰਪ ਦੀ ਯਾਤਰਾ ਦੇ ਮੱਦੇਨਜ਼ਰ ਉਨ੍ਹਾਂ ਦੇ ਸਵਾਗਤ ਲਈ ਗੁਜਰਾਤ ਦਾ ਅਹਿਮਦਾਬਾਦ ਤਿਆਰ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਉਹ ਰੋਡ ਸ਼ੋਅ ਕਰਨਗੇ ਤੇ ਇਥੋਂ ਦੇ ਕ੍ਰਿਕੇਟ ਸਟੇਡੀਅਮ 'ਚ 'ਨਮਸਤੇ ਟਰੰਪ' ਸਮਾਗਮ 'ਚ ਸਾਂਝੇ ਤੌਰ 'ਤੇ ਜਨਤਾ ਨੂੰ ਸੰਬੋਧਨ ਕਰਨਗੇ।

ਅਧਿਕਾਰੀ ਤੇ ਸੁਰੱਖਿਆ ਏਜੰਸੀਆਂ ਅਮਰੀਕੀ ਰਾਸ਼ਟਰਪਤੀ ਦੀ ਸ਼ਹਿਰ ਦੀ ਯਾਤਰਾ ਦੇ ਮੱਦੇਨਜ਼ਰ ਤਿਆਰੀਆਂ ਨੂੰ ਅੰਤਿਮ ਰੂਪ ਦੇਣ 'ਚ ਜੂਟੀਆਂ ਹੋਈਆਂ ਹਨ।