ਨਵੀਂ ਦਿੱਲੀ: ਅੱਜਕੱਲ੍ਹ ਲੰਬੀ ਦਾੜੀ ਰੱਖਣ ਦਾ ਟ੍ਰੈਂਡ ਚੱਲ ਰਿਹਾ ਹੈ। ਹਰ ਲੜਕਾ ਹੈਂਡਸਮ ਦਿਖਣ ਲਈ ਲੰਬੀ ਚਾਹੁੰਦਾ ਹੈ, ਪਰ ਕੁਝ 'ਚ ਹਾਰਮੋਨਸ ਇੰਬੈਲੈਂਸ ਹੋਣ ਕਾਰਨ ਦਾੜੀ ਸਹੀ ਢੰਗ ਨਾਲ ਨਹੀਂ ਉੱਗਦੀ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਘਰ 'ਚ ਹੀ ਤਿਆਰ ਕਰ ਸਕਦੇ ਹੋ ਤੇ ਲੰਬੀ ਦਾੜੀ ਦਾ ਸੁਪਨਾ ਪੂਰਾ ਕਰ ਸਕਦੇ ਹੋ।


ਤੁਸੀਂ ਦਾਲਚੀਨੀ ਨੂੰ ਚੰਗੀ ਤਰ੍ਹਾਂ ਨਾਲ ਗ੍ਰਾਇੰਡਰ ਨਾਲ ਪੀਸ ਲਵੋ। ਹੁਣ 'ਇਸ 'ਚ ਜ਼ਰੂਰਤ ਮੁਤਾਬਕ ਨਿੰਬੂ ਦਾ ਰਸ ਪਾ ਕੇ ਪੇਸਟ ਤਿਆਰ ਕਰ ਲਵੋ। ਇਸ ਪੇਸਟ ਨੂੰ ਹਫਤੇ 'ਚ ਦੋ ਵਾਰ ਲਗਾ ਕੇ ਮਸਾਜ ਕਰੋ। ਜਦ ਪੇਸਟ ਸੁੱਕ ਜਾਵੇ ਤਾਂ ਚਿਹਰੇ ਨੂੰ ਧੋ ਲਵੋ।

ਇਸ ਤੋਂ ਇਲਾਵਾ ਤੁਸੀਂ ਦੋ ਚਮਚ ਸਰੋਂ ਦਾ ਤੇਲ ਤੇ 2 ਚਮਚ ਆਂਵਲਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਇਸ ਨੂੰ ਦਾੜੀ 'ਤੇ ਲਾਓ ਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਕੁਝ ਦੇਰ ਬਾਅਦ ਇਸ ਨੂੰ ਧੋ ਲਵੋ। ਅਜਿਹਾ ਹਫਤੇ 'ਚ ਦੋ ਵਾਰ ਕਰੋ। ਇਹ ਟਿਪਸ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਣਗੇ।