ਸ੍ਰੀਨਗਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਮੌਕੇ ਕਸ਼ਮੀਰੀ ਸਿੱਖਾਂ ਨੂੰ ਚੌਕਸ ਰਹਿਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ। ਸਾਲ 2002 ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਆਏ ਸੀ ਤਾਂ ਚਿੱਠੀਸਿੰਘਪੋਰਾ ਕਾਂਡ ਵਾਪਰਿਆ ਸੀ। ਇਸ ਬਾਰੇ ਅਜੇ ਤੱਕ ਕਈ ਖਦਸ਼ੇ ਜਤਾਏ ਜਾਂਦੇ ਹਨ।
ਹੁਣ ਟਰੰਪ ਦੀ ਭਾਰਤ ਫੇਰੀ ਮੌਕੇ ਸਿੱਖ ਜਥੇਬੰਦੀ ਨੇ ਕਸ਼ਮੀਰ ਵਿਚਲੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ 2002 ਦੇ ਚਿੱਠੀਸਿੰਘਪੋਰਾ ਕਾਂਡ ਨੂੰ ਯਾਦ ਰੱਖਦਿਆਂ ਟਰੰਪ ਦੀ ਅਗਾਮੀ ਭਾਰਤ ਫੇਰੀ ਦੇ ਮੱਦੇਨਜ਼ਰ ਚੌਕਸ ਰਹਿਣ ਲਈ ਆਖਿਆ ਹੈ। ਜਥੇਬੰਦੀ ਨੇ ਕਿਹਾ ਹੈ ਕਿ ਸਿਖਰਲੇ ਆਗੂਆਂ ਦੀਆਂ ਫੇਰੀਆਂ 2002 ਦੇ ਚਿੱਠੀਸਿੰਘਪੋਰਾ ਕਾਂਡ ਦੀ ਯਾਦ ਦਿਵਾ ਦਿੰਦੀਆਂ ਹਨ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ 36 ਸਿੱਖਾਂ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਵਰ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ (ਏਪੀਐਸਸੀਸੀ) ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਕਿਹਾ, ‘‘ਸਿਖਰਲੇ ਵਿਦੇਸ਼ੀ ਆਗੂਆਂ ਖਾਸ ਕਰਕੇ ਅਮਰੀਕੀ ਸ਼ਖ਼ਸੀਅਤਾਂ ਦੀ ਫੇਰੀ ਦੌਰਾਨ ਵਾਦੀ ਵਿੱਚ ਵੱਸਦੇ ਸਿੱਖਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪੂਰਾ ਭਾਰਤ ਟਰੰਪ ਦੇ ਦੌਰੇ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ, ਪਰ ਕਸ਼ਮੀਰ ਦੇ ਸਿੱਖਾਂ ਲਈ ਇਹ ਫੇਰੀ ਡਰ ਦਾ ਕਾਰਨ ਬਣੀ ਹੋਈ ਹੈ ਕਿਉਂਕਿ ਇਸ ਭਾਈਚਾਰੇ ਦੇ ਮੈਂਬਰ ਫਿਰ ਰਡਾਰ ’ਤੇ ਹਨ।’’
ਰੈਣਾ ਨੇ ਅੱਗੇ ਕਿਹਾ, ‘‘ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਅਮਰੀਕੀ ਸਦਰ ਦੀ ਫੇਰੀ ਦੌਰਾਨ ਕਿਧਰੇ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ।’’ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਕਸ਼ਮੀਰ ਦੇ ਸਿੱਖਾਂ ’ਤੇ ਹੋਏ ਹਮਲੇ ਦੇ ਜ਼ਖ਼ਮ 20 ਵਰ੍ਹਿਆਂ ਬਾਅਦ ਅੱਜ ਵੀ ਅੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਚਿੱਠੀਸਿੰਘਪੋਰਾ ਕਾਂਡ ਦੇ ਦੋਸ਼ੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਰੈਣਾ ਨੇ ਮਾਮਲੇ ਦੀ ਨਿਰਪੱਖ ਤੇ ਪੂਰੀ ਜਾਂਚ ਦੀ ਮੰਗ ਕੀਤੀ ਹੈ।
ਟਰੰਪ ਦੀ ਭਾਰਤ ਫੇਰੀ ਤੋਂ ਪਹਿਲਾਂ ਚੌਕਸ ਹੋਏ ਸਿੱਖ, ਨਹੀਂ ਭੁੱਲਿਆ ਚਿੱਠੀਸਿੰਘਪੋਰਾ ਕਾਂਡ
ਏਬੀਪੀ ਸਾਂਝਾ
Updated at:
23 Feb 2020 03:23 PM (IST)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਮੌਕੇ ਕਸ਼ਮੀਰੀ ਸਿੱਖਾਂ ਨੂੰ ਚੌਕਸ ਰਹਿਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ। ਸਾਲ 2002 ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਆਏ ਸੀ ਤਾਂ ਚਿੱਠੀਸਿੰਘਪੋਰਾ ਕਾਂਡ ਵਾਪਰਿਆ ਸੀ। ਇਸ ਬਾਰੇ ਅਜੇ ਤੱਕ ਕਈ ਖਦਸ਼ੇ ਜਤਾਏ ਜਾਂਦੇ ਹਨ।
- - - - - - - - - Advertisement - - - - - - - - -