ਰੌਬਟ
ਚੰਡੀਗੜ੍ਹ: ਹਰਿਆਣਾ ਨੇ ਆਪਣੀ ਆਬਕਾਰੀ ਨੀਤੀ ਵਿੱਚ ਬਾਰ ਕੱਲਚਰ ਨੂੰ ਉਤਸ਼ਾਹਤ ਕਰਕੇ ਕਾਨੂੰਨ ਵਿਵਸਥਾ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹਰਿਆਣਾ ਦੇ ਤਿੰਨ ਸ਼ਹਿਰਾਂ ਵਿੱਚ ਬੀਅਰ ਬਾਰ, ਡਿਸਕੋ ਤੇ ਪੱਬ ਦੇਰ ਰਾਤ 3 ਵਜੇ ਤਕ ਖੁੱਲ੍ਹੇ ਰਹਿਣਗੇ। ਰਾਜ ਸਰਕਾਰ ਦੇ ਫੈਸਲੇ ਨਾਲ, ਚੰਡੀਗੜ੍ਹ ਤੇ ਮੁਹਾਲੀ ਵਿੱਚ ਬਹੁਤ ਸਾਰੇ ਡਿਸਕੋ, ਬਾਰ ਤੇ ਪੱਬ ਪੰਚਕੂਲਾ ਵਿੱਚ ਸ਼ਿਫਟ ਹੋਣ ਦੀ ਤਿਆਰੀ ਕਰ ਚੁੱਕੇ ਹਨ।
ਚੰਡੀਗੜ੍ਹ 'ਚ ਰਾਤ 1 ਵਜੇ ਤਕ ਸ਼ਰਾਬ ਹੋਟਲ, ਰੈਸਟੋਰੈਂਟ ਤੇ ਬੀਅਰ ਬਾਰਜ਼ ਵਿੱਚ ਸਰਵ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਦੀ ਹੋਟਲ ਇੰਡਸਟਰੀ ਨੇ ਵੀ ਪ੍ਰਸ਼ਾਸਨ ਤੋਂ ਹਰਿਆਣਾ ਵਾਂਗ ਰਾਤ 3 ਵਜੇ ਤਕ ਚੰਡੀਗੜ੍ਹ ਵਿੱਚ ਬਾਰ ਖੋਲ੍ਹਣ ਦੀ ਇਜਾਜ਼ਤ ਮੰਗੀ ਹੈ।
ਹਰਿਆਣਾ ਸਰਕਾਰ ਨੇ ਪੰਚਕੂਲਾ, ਫਰੀਦਾਬਾਦ ਤੇ ਗੁਰੂਗ੍ਰਾਮ ਵਿੱਚ ਰਾਤ 3 ਵਜੇ ਤੱਕ ਸ਼ਰਾਬ ਸਰਵ ਕਰਨ ਲਈ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਆਮ ਤੌਰ 'ਤੇ, ਇਹ ਇਜਾਜ਼ਤ ਰਾਤ ਇੱਕ ਵਜੇ ਤੱਕ ਹੀ ਰਹੇਗੀ, ਪਰ ਸਾਲਾਨਾ 10 ਲੱਖ ਰੁਪਏ ਪ੍ਰਤੀ ਘੰਟਾ ਦੀ ਵਾਧੂ ਫੀਸ ਦੇ ਕੇ ਇਸ ਨੂੰ ਦੋ ਘੰਟੇ ਹੋਰ ਵਧਾਇਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਕੋਈ ਵੀ ਡਿਸਕੋ ਪੱਬ ਤੇ ਬੀਅਰ ਬਾਰ ਰਾਤ 3 ਵਜੇ ਤੱਕ ਸ਼ਰਾਬ ਸਰਵ ਕਰ ਸਕੇਗਾ।
ਹਰਿਆਣਾ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਵਿੱਚ ਲਾਇਸੈਂਸ ਫੀਸਾਂ ਵਿੱਚ ਵੀ ਕਮੀ ਕੀਤੀ ਹੈ। ਫਾਈਵ ਸਟਾਰ ਹੋਟਲਾਂ ਵਿੱਚ ਲਾਇਸੈਂਸ ਫੀਸ 45 ਲੱਖ ਰੁਪਏ ਸਾਲਾਨਾ ਤੋਂ ਘਟਾ ਕੇ 25 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਫੋਰ ਸਟਾਰ ਹੋਟਲਾਂ ਦੀ ਲਾਇਸੈਂਸ ਫੀਸ ਵੀ 38 ਲੱਖ ਰੁਪਏ ਤੋਂ ਘਟਾ ਕੇ 22 ਲੱਖ ਕਰ ਦਿੱਤੀ ਗਈ ਹੈ ਤੇ ਥ੍ਰੀ ਸਟਾਰ ਹੋਟਲਾਂ ਦੀ ਲਾਇਸੈਂਸ ਫੀਸ 20 ਲੱਖ ਤੋਂ ਘਟਾ ਕੇ 15 ਲੱਖ ਕਰ ਦਿੱਤੀ ਗਈ ਹੈ।
ਹਰਿਆਣਾ ਸਰਕਾਰ ਦਾ ਪਿਆਕੜਾਂ ਲਈ ਵੱਡਾ ਐਲਾਨ, ਗੁਆਂਢੀ ਸ਼ਹਿਰ ਕਸੂਤੇ ਘਿਰੇ
ਰੌਬਟ
Updated at:
23 Feb 2020 03:38 PM (IST)
-ਰਾਜ ਸਰਕਾਰ ਦੇ ਫੈਸਲੇ ਨਾਲ, ਚੰਡੀਗੜ੍ਹ ਤੇ ਮੁਹਾਲੀ ਵਿੱਚ ਬਹੁਤ ਸਾਰੇ ਡਿਸਕੋ, ਬਾਰ ਤੇ ਪੱਬ ਪੰਚਕੂਲਾ ਵਿੱਚ ਸ਼ਿਫਟ ਹੋਣ ਦੀ ਤਿਆਰੀ 'ਚ
-ਹਰਿਆਣਾ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਵਿੱਚ ਲਾਇਸੈਂਸ ਫੀਸਾਂ ਵਿੱਚ ਵੀ ਕਮੀ ਕੀਤੀ ਹੈ।
- - - - - - - - - Advertisement - - - - - - - - -