ਨਵੀਂ ਦਿੱਲੀ: ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ 'ਗੁੱਡ ਨਿਊਜ਼' ਦੀ ਸ਼ੂਟਿੰਗ ਵਿੱਚ ਰੁੱਝੇ ਹਨ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਕਸ਼ੈ ਕੁਮਾਰ ਆਪਣੇ ਸਾਥੀ ਕਲਾਕਾਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਾਰੇ ਕਲਾਕਾਰ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਕੱਢ ਰਹੇ ਹਨ।

ਅਕਸ਼ੈ ਦੀ ਇਸ ਵੀਡੀਓ ਵਿੱਚ ਪਹਿਲਾਂ ਦਿਲਜੀਤ ਆਉਂਦਾ ਹੈ, ਫਿਰ ਅਕਸ਼ੈ ਦੀ ਐਂਟਰੀ ਹੁੰਦੀ ਹੈ ਤੇ ਬਾਅਦ ਵਿੱਚ ਕਰੀਨਾ ਤੇ ਕਿਆਰਾ ਆਉਂਦੀਆਂ ਹਨ। ਫਿਰ ਸਾਰੇ ਮਿਲ ਕੇ ਸਾਇਰਨ ਦੀ ਆਵਾਜ਼ ਕੱਢਣ ਲੱਗਦੇ ਹਨ। ਇਸ ਫਿਲਮ ਵਿੱਚ ਉਨ੍ਹਾਂ ਦੇ ਇਲਾਵਾ ਪੰਜਾਬੀ ਗਾਇਕ ਦਿਲਜੀਤ ਦੁਸਾਂਝ, ਕਰੀਨਾ ਕਪੂਰ ਤੇ ਕਿਆਰਾ ਅਡਵਾਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਵਿੱਚ ਅਕਸ਼ੈ ਤੇ ਕਰੀਨਾ ਕਾਫੀ ਲੰਮੇ ਸਮੇਂ ਬਾਅਦ ਇਕੱਠੇ ਨਜ਼ਰ ਆਉਣਗੇ।



ਅਕਸ਼ੈ ਦੀ ਫਿਲਮ 'ਗੁਡ ਨਿਊਜ਼' ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਕਾਮੇਡੀ ਫੈਮਿਲੀ ਡਰਾਮਾ ਫਿਲਮ ਹੈ। ਅਕਸ਼ੈ ਨੇ ਵੀਡੀਓ ਸ਼ੇਅਰ ਕਰਨ ਦੇ ਨਾਲ-ਨਾਲ ਇੱਕ ਕੈਪਸ਼ਨ, 'ਗੁਡ ਨਿਊਜ਼ ਦੇ ਸਾਊਂਡ ਦੀ ਪ੍ਰੈਕਟਿਸ ਹੋ ਰਹੀ ਹੈ, ਡਿਊ ਡੇਟ 6 ਸਤੰਬਰ, 2019' ਵੀ ਲਿਖੀ ਹੈ।