ਬਠਿੰਡਾ: ਬੇਅਦਬੀ ਦੇ ਮੁੱਦੇ ਦੇ ਚੱਲਦਿਆਂ ਇਸ ਵਾਰ ਬਾਦਲਾਂ ਨੇ ਆਪਣੀ ਚੋਣ ਰਣਨੀਤੀ ਬਦਲ ਲਈ ਹੈ। ਇਸ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਸੀਟ ਬਾਦਲਾਂ ਲਈ ਨੱਕ ਦਾ ਸਵਾਲ ਬਣੀ ਹੋਈ ਹੈ। ਇੱਥੋਂ ਹਰਸਿਮਰਤ ਕੌਰ ਦੇ ਚੋਣ ਲੜਨ ਬਾਰੇ ਚਰਚੇ ਤਾਂ ਹੋ ਰਹੇ ਹਨ ਪਰ ਹਾਲੇ ਤਕ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਪਿਛਲੇ ਮਹੀਨੇ ਤੋਂ ਆਰਾਮ ਕਰ ਰਹੇ ਪ੍ਰਕਾਸ਼ ਸਿੰਘ ਬਾਦਲ ਫਿਰ ਤੋਂ ਸਰਗਰਮ ਹੋ ਗਏ ਹਨ। ਉਨ੍ਹਾਂ ਲੋਕ ਸਭਾ ਹਲਕਾ ਬਠਿੰਡਾ ਦੇ ਲੰਬੀ ਤੋਂ ਮੋਰਚਾ ਸਾਂਭ ਲਿਆ ਹੈ। ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਰੈਲੀ ਕਰਨ ਦੀ ਥਾਂ ਇਕੱਲੇ-ਇਕੱਲੇ ਬੰਦੇ ਨੂੰ ਮਿਲ ਰਹੇ ਹਨ। ਇਸ ਨੂੰ 'ਸ਼ੋਕਸਭਾ' ਦਾ ਨਾਂ ਦਿੱਤਾ ਗਿਆ ਹੈ।
ਸ਼ੋਕ ਸਭਾ ਵਿੱਚ ਬਾਦਲ ਦਾ ਹਰ 3 ਦਿਨ ਤੈਅ ਹੁੰਦਾ ਹੈ, ਜਿਸ ਵਿੱਚ ਕਿਸੇ ਇੱਕ ਪਿੰਡ ਵਿੱਚ ਪਿਛਲੇ, ਸਮੇਂ ਵਿੱਚ ਮ੍ਰਿਤਕ ਲੋਕਾਂ ਦੀ ਸੂਚੀ ਬਣਾਈ ਜਾਂਦੀ ਹੈ। ਸਵੇਰੇ ਬਾਦਲ ਆਪਣੀ ਟੀਮ ਨਾਲ ਬਿਨਾ ਲਾਮ ਲਸ਼ਕਰ ਦੇ ਘਰ-ਘਰ ਜਾ ਕੇ ਖ਼ੁਦ ਅਫ਼ਸੋਸ ਕਰਦੇ ਹਨ। ਇਸ ਰਣਨੀਤੀ ਦੇ ਤਹਿਤ ਬਾਦਲ 5 ਦਿਨਾਂ ਵਿੱਚ 11 ਪਿੰਡਾਂ ਦੇ 68 ਘਰਾਂ ਵਿੱਚ ਅਫ਼ਸੋਸ ਕਰ ਚੁੱਕੇ ਹਨ। ਇੱਕ ਦਿਨ ਵਿੱਚ ਕਰੀਬ 16 ਘਰ ਜਾਇਆ ਜਾਂਦਾ ਹੈ। ਐਤਵਾਰ ਨੂੰ ਵੀ ਉਹ 14 ਘਰਾਂ ਵਿੱਚ ਜਾਣਗੇ। ਯਾਦ ਰਹੇ ਇਸ ਤਰ੍ਹਾਂ ਅਫ਼ਸੋਸ ਕਰਨ ਜਾਣ ਲਈ ਨਾ ਤਾਂ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਇਹ ਚੋਣ ਖ਼ਰਚਿਆਂ ਵਿੱਚ ਸ਼ਾਮਲ ਹੁੰਦਾ ਹੈ।
ਨੂੰਹ ਦੇ ਹਲਕੇ 'ਚ ਸੁਹਰੇ ਦਾ 'ਅਫ਼ਸੋਸ'
ਪ੍ਰਕਾਸ਼ ਸਿੰਘ ਬਾਦਲ ਨੇ 23 ਮਾਰਚ ਨੂੰ ਕੋਟਲੀ ਅਬਲੂ ਤੇ ਲਾਧੂਵਾਲਾ 'ਚ ਤਿੰਨ ਪਰਿਵਾਰਾਂ ਨਾਲ ਅਫ਼ਸੋਸ ਜਤਾਇਆ ਸੀ। 26 ਮਾਰਚ ਨੂੰ ਪਿੰਡ ਕਰਮਗੜ੍ਹ ਵਿੱਚ 8 ਤੇ ਢਾਹਨੀ ਨੱਤਾ ਸਿੰਘ ਦੇ 8 ਘਰਾਂ 'ਚ ਅਫ਼ਸੋਸ ਕਰਨ ਗਏ। ਇਸੇ ਤਰ੍ਹਾਂ ਹਾਲੇ ਤਕ ਉਨ੍ਹਾਂ ਦੀ ਸ਼ੋਕ ਸਭਾ ਜਾਰੀ ਹੈ।
ਦੱਸ ਦੇਈਏ ਵੱਡੇ ਬਾਦਲ ਵਾਂਗ ਛੋਟੇ ਬਾਦਲ ਵੀ ਇਮੋਸ਼ਨਲ ਕੁਨੈਕਟ ਵਧਾਉਣ ਵਿੱਚ ਲੱਗੇ ਹੋਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਦੋ ਦਿਨਾਂ ਤੋਂ ਬਠਿੰਡਾ ਵਿੱਚ ਸਰਗਰਮ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਭੁੱਚੋ ਵਿੱਚ ਚੋਣ ਰੈਲੀ ਕਰਕੇ ਨਨਿਹਾਲ ਦਾ ਵਾਸਤਾ ਦਿੱਤਾ ਤੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਨਨਿਹਾਲ ਪਿੰਡ ਚੱਕ ਫਤਿਹ ਸਿੰਘ ਵਾਲਾ ਭੁੱਚੋ ਮੰਡੀ ਵਿੱਚ ਹੈ। ਇਸ ਦੇ ਇਲਾਵਾ ਉਨ੍ਹਾਂ ਗੋਨਿਆਣਾ ਵਿੱਚ ਵੀ ਮੀਟਿੰਗ ਕੀਤੀ। ਐਤਵਾਰ ਨੂੰ ਉਹ ਫਿਰ ਤੋਂ ਬਠਿੰਡਾ ਵਿੱਚ ਤਿੰਨ ਵੱਖ-ਵੱਖ ਇਲਾਕਿਆਂ ਵਿੱਚ ਵੱਡੀ ਵਰਕਰ ਮੀਟਿੰਗ ਕਰਨਗੇ।
ਬਠਿੰਡਾ 'ਚ ਬਾਦਲ ਨੇ ਬਦਲੀ ਰਣਨੀਤੀ, ਨੂੰਹ ਦੇ ਹਲਕੇ 'ਚ ਸਾਂਭਿਆ ਮੋਰਚਾ
ਏਬੀਪੀ ਸਾਂਝਾ
Updated at:
07 Apr 2019 12:43 PM (IST)
ਬਾਦਲ ਦਾ ਹਰ 3 ਦਿਨ ਤੈਅ ਹੁੰਦਾ ਹੈ, ਜਿਸ ਵਿੱਚ ਕਿਸੇ ਇੱਕ ਪਿੰਡ ਵਿੱਚ ਪਿਛਲੇ, ਸਮੇਂ ਵਿੱਚ ਮ੍ਰਿਤਕ ਲੋਕਾਂ ਦੀ ਸੂਚੀ ਬਣਾਈ ਜਾਂਦੀ ਹੈ। ਸਵੇਰੇ ਬਾਦਲ ਆਪਣੀ ਟੀਮ ਨਾਲ ਬਿਨਾ ਲਾਮ ਲਸ਼ਕਰ ਦੇ ਘਰ-ਘਰ ਜਾ ਕੇ ਖ਼ੁਦ ਅਫ਼ਸੋਸ ਕਰਦੇ ਹਨ।
- - - - - - - - - Advertisement - - - - - - - - -