ਮੁੰਬਈ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਰੀਲ ਲਾਈਫ ‘ਚ ਜਿੰਨੀ ਫੁਰਤੀ ਨਾਲ ਕੰਮ ਕਰਦੇ ਹਨ, ਉਹ ਰੀਅਲ ਲਾਈਫ ‘ਚ ਵੀ ਓਨੇ ਹੀ ਜੋਸ਼ੀਲੇ ਤੇ ਭੱਜ-ਨੱਸ ਕਰਨ ਵਾਲੇ ਹਨ। ਕਈ ਲੋਕ ਅਕਸ਼ੈ ਦੀ ਫਿੱਟਨੈੱਸ ਕਰਕੇ ਹੀ ਉਨ੍ਹਾਂ ਦੇ ਮੁਰੀਦ ਹਨ। ਹੁਣ ਅਕਸ਼ੈ ਆਪਣੀ ਧੀ ਨਿਤਾਰਾ ਨੂੰ ਵੀ ਹੁਣ ਤੋਂ ਹੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਚੁੱਕੇ ਹਨ।

ਅਕਸ਼ੈ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤਾ ਹੈ। ਇਸ ‘ਚ ਨਿਤਾਰਾ ਆਪਣੇ ਪਾਪਾ ਨਾਲ ਮਾਰਸ਼ਨ ਆਰਟਸ ਦੀ ਟ੍ਰੇਨਿੰਗ ਲੈਂਦੀ ਨਜ਼ਰ ਆ ਰਹੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।


ਵੀਡੀਓ ‘ਚ ਨਿਤਾਰਾ ਹੱਥਾਂ ਭਾਰ ਲਟਕੀ ਨਜ਼ਰ ਆ ਰਹੀ ਹੈ ਤੇ ਪਾਪਾ ਅੱਕੀ ਉਸ ਨੂੰ ਪੂਰਾ ਸਪੋਰਟ ਕਰ ਰਹੇ ਹਨ। ਉਸ ਨੂੰ ਮੋਟੀਵੇਟ ਕਰ ਰਹੇ ਹਨ ਕਿ ਉਹ ਜਿੰਨਾ ਜ਼ਿਆਦਾ ਸਮੇਂ ਤਕ ਹੋ ਸਕੇ ਓਨੀ ਦੇਰ ਤਕ ਲਟਕੀ ਰਹੇ। ਇਸੇ ਦੇ ਨਾਲ ਹੀ ਅੱਕੀ ਨੇ ਇੱਕ ਸੁਨੇਹਾ ਵੀ ਲਿਖਿਆ ਹੈ।

ਅਕਸ਼ੈ ਆਪਣੇ ਕੰਮ ਤੋਂ ਪੂਰਾ ਸਮਾਂ ਕੱਢ ਆਪਣੇ ਪਰਿਵਾਰ ਨੂੰ ਦੇਣਾ ਵੀ ਕਦੇ ਨਹੀਂ ਭੁਲੱਦਾ। ਇਸ ਦੇ ਨਾਲ ਹੀ ਉਹ ਆਪਣੇ ਕੰਮ ਦੌਰਾਨ ਐਤਵਾਰ ਤੇ ਸ਼ਨੀਵਾਰ ਨੂੰ ਕਦੇ ਸ਼ੂਟਿੰਗ ਨਹੀਂ ਕਰਦੇ ਸਗੋਂ ਦੋਵੇਂ ਦਿਨ ਆਪਣੇ ਪਰਿਵਾਰ ਨਾਲ ਬਿਤਾਉਂਦੇ ਹਨ।