ਇਸ ਦਿਨ ਸਾਹਮਣੇ ਆ ਸਕਦੀ ਹੈ ਸਲਮਾਨ ਦੀ ‘ਭਾਰਤ’ ਦੀ ਝਲਕ
ਏਬੀਪੀ ਸਾਂਝਾ | 29 Dec 2018 02:36 PM (IST)
ਮੁੰਬਈ: ਸਲਮਾਨ ਖ਼ਾਨ ਨੇ ਹਾਲ ਹੀ ‘ਚ ਆਪਣਾ 53ਵਾਂ ਜਨਮ ਦਿਨ ਮਨਾਇਆ ਹੈ। ਜਿਸ ‘ਤੇ ਉਨ੍ਹਾਂ ਦੇ ਫੈਨ ਨੇ ਉਮੀਦ ਲੱਗਾ ਰੱਖੀ ਸੀ ਕਿ ਸ਼ਾਇਦ ਸਲਮਾਨ ਦੀ ‘ਭਾਰਤ’ ਦੀ ਪਹਿਲੀ ਝਲਕ ਉਨ੍ਹਾਂ ਨੂੰ ਦੇਖਣ ਨੂੰ ਮਿਲੇ ਪਰ ਅਜਿਹਾ ਨਹੀਂ ਹੋਇਆ। ਹੁਣ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਇਸ ਬਾਰੇ ਇੱਕ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਸਲਮਾਨ ਦੇ ਫੈਨਸ ਉਦਾਸ ਨਾ ਹੋਣ ਕਿਉਂਕਿ ਸਲਮਾਨ ਦੇ ਜਨਮ ਦਿਨ ‘ਤੇ ਫ਼ਿਲਮ ਦੀ ਝਲਕ ਨਾ ਰਿਲੀਜ਼ ਕਰਨ ਦਾ ਫੈਸਲਾ ਪਹਿਲਾਂ ਹੀ ਹੋ ਗਿਆ ਸੀ। ਨਵੇਂ ਸਾਲ ‘ਚ ਨਵੀਂ ਫ਼ਿਲਮ ਦੀ ਗੱਲ ਕਰਾਂਗੇ। ਜਿਸ ਦੀ ਤਾਰੀਖ ਵੀ ਖ਼ਾਸ ਹੀ ਹੋਵੇਗੀ। ਇਸ ਤੋਂ ਬਾਅਦ ਉਮੀਦ ਕੀਤੀ ਹਾ ਸਕਦੀ ਹੈ ਕਿ ਸ਼ਾਹਿਦ ‘ਭਾਰਤ’ ਦਾ ਟ੍ਰੇਲਰ 25-26 ਜਨਵਰੀ ਨੂੰ ਰਿਲੀਜ਼ ਹੋ ਸਕਦਾ ਹੈ। ਫ਼ਿਲਮ ਦੀ ਸ਼ੂਟਿੰਗ ਅਜੇ ਚਲ ਰਹੀ ਹੈ। ਜੋ ਲਗਪਗ ਖ਼ਤਮ ਹੋਣ ਵਾਲੀ ਹੈ। ਫ਼ਿਲਮ ‘ਚ ਸਲਮਾਨ ਦੇ ਨਾਲ ਕਟਰੀਨਾ ਕੈਫ਼, ਨੋਰਾ ਫ਼ਤੇਹੀ, ਦਿਸ਼ਾ ਪਟਾਨੀ, ਸੁਨੀਲ ਗ੍ਰੋਵਰ, ਜੈਕੀ ਸ਼ਰੋਫ ਅਤੇ ਤੱਬੂ ਜਿਹੇ ਸਟਾਰਸ ਨਜ਼ਰ ਆਉਣਗੇ। ‘ਭਾਰਤ’ ਨੂੰ 2019 ਦੀ ਈਦ ‘ਤੇ ਰਿਲੀਜ਼ ਕਰਨ ਦੀ ਪੂਰੀ ਤਿਆਰੀਆਂ ਹੋ ਚੁੱਕੀਆਂ ਹਨ।