ਨਵੀਂ ਦਿੱਲੀ: ਦੇਸ਼ ਦੇ ਸਾਰੇ ੲੁਅਰਪੋਰਟ ‘ਤੇ ਲੋਕਲ ਭਾਸਾਵਾਂ ‘ਚ ਵੀ ਅਨਾਉਂਸਮੈਂਟ ਕੀਤੀ ਜਾਵੇਗੀ। ਸਰਕਾਰ ਨੇ ਬੁੱਧਵਾਰ ਨੂੰ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਹਨ ਕਿ ਸਭ ਤੋਂ ਪਹਿਲਾਂ ਸਥਾਨਿਕ ਭਾਸ਼ਾ ਅਤੇ ਫੇਰ ਹਿੰਦੀ ਅਤੇ ਅੰਗ੍ਰੇਜੀ ‘ਚ ਐਲਾਨ ਕੀਤਾ ਜਾਵੇ।
ਨਾਗਰਿਕ ਉਡਾਨ ਮੰਤਰੀ ਸੁਰੇਸ਼ ਪ੍ਰਭੁ ਦੇ ਐਲਾਨ ਤੋਂ ਏਅਰਪੋਰਟ ਅਥੋਰਟੀ ਆਫ ਇੰਡੀਆ ਨੇ ਸਾਰੇ ਏਅਰੋਡ੍ਰਮ ਨੂੰ ਲੋਕਲ ਭਾਸਾਵਾਂ ‘ਚ ਅਨਾਉਂਸਮੈਂਟ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਮੰਤਰਾਲੇ ਵੱਲੋਂ ਵੀ ਨਿਜ਼ੀ ਏਅਰਪੋਰਟ ਚਾਲਕਾਂ ਨੂੰ ਇਸ ਬਾਰੇ ਆਦੇਸ਼ ਦਿੱਤੇ ਗਏ ਹਨ।
ਇਹ ਹੁਕਮ ਸਾਈਲੈਂਟ ਏਅਰਪੋਰਟ ‘ਤੇ ਲਾਗੁ ਨਹੀਂ ਹੋਣਗੇ ਯਾਨੀ ਜਿਨ੍ਹਾਂ ਏਅਰਪੋਰਟਾਂ ‘ਤੇ ਅਨਾਉਂਸਮੈਂਟ ਨਹੀਂ ਕੀਤੀ ਜਾਂਦੀ। ਦੇਸ਼ ‘ਚ ਅਜਿਹੇ 100 ਤੋਂ ਵੀ ਜ਼ਿਆਦਾ ਆਪ੍ਰੇਸ਼ਨਲ ਏਅਰਪੋਰਟ ਹਨ।