ਨਵੀਂ ਦਿੱਲੀ: ਜਦੋਂ ਦੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਉਨ੍ਹਾਂ ਵੱਲੋਂ ਆਪਣੇ ਵਿਦੇਸ਼ ਦੌਰੇ ‘ਤੇ ਖ਼ਰਚ ਕੀਤੇ ਰੁਪਏ ਦੀ ਜਾਣਕਾਰੀ ਸਾਹਮਣੇ ਆ ਗਈ ਹੈ। ਸਾਹਮਣੇ ਆਈ ਰਿਪੋਰਟ ਮੁਤਾਬਕ ਮੋਦੀ ਨੇ 2014 ਤੋਂ ਲੈ ਕੇ ਹੁਣ ਤਕ ਵਿਦੇਸ਼ ਯਾਰਤਾ ‘ਤੇ 2 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਹਨ। ਇਸ ਨਾਲ ਜੁੜੀ ਰਿਪੋਰਟ ਸਰਕਾਰ ਨੇ ਸਾਂਸਦ ‘ਚ ਪੇਸ਼ ਕੀਤੀ ਹੈ।
ਰਾਜਸਭਾ ‘ਚ ਇੱਕ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਜਾਣਕਾਰੀ ਦਿੱਤੀ ਹੈ। ਵੀਕੇ ਸਿੰਘ ਨੇ ਉਨ੍ਹਾਂ 10 ਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਿੱਥੇ ਮੋਦੀ ਦੇ ਦੌਰੇ ਤੋਂ ਬਾਅਦ ਭਾਰਤ ਨੂੰ ਮਿਲਣ ਵਾਲਾ ਐਫਡੀਆਈ ਵਧਿਆ ਹੈ। ਪਿਛਲੇ ਚਾਰ ਸਾਲਾਂ ‘ਚ ਇਹ 2014 ਦੇ 3093 ਕਰੋੜ ਡਾਲਰ ਦੇ ਮੁਕਾਬਲੇ 4347 ਕਰੋੜ ‘ਤੇ ਪਹੁੰਚ ਗਿਆ ਹੈ।
ਜੂਨ 2014 ਤੋਂ ਦਸੰਬਰ 2018 ਤਕ ਵਿਦੇਸ਼ ਦੌਰਿਆਂ ਲਈ ਪ੍ਰਧਾਨਮੰਤਰੀ ਦੇ ਚਾਰਟਰ ਜਹਾਜ਼ਾਂ ‘ਤੇ 429.25 ਕਰੋੜ ਖ਼ਰਚ ਆਇਆ। ਹੌਟਲਾਈਨ ਸੁਵਿਧਾਵਾਂ ਲਈ 9.11 ਕਰੋੜ ਰੁਪਏ ਦਾ ਖ਼ਰਚ ਕੀਤਾ ਗਿਆ। ਮੋਦੀ ਨੇ ਹੁਣ ਤਕ 48 ਵਿਦੇਸ਼ ਯਾਤਰਾਵਾਂ ‘ਚ 55 ਦੇਸ਼ਾਂ ਦਾ ਦੌਰਾ ਕੀਤਾ ਹੈ। ਇਨ੍ਹਾਂ ‘ਚ ਕਈ ਦੇਸ਼ਾਂ ਦੀ ਇੱਕ ਤੋਂ ਜ਼ਿਆਦਾ ਦੌਰੇ ਮੌਜੂਦ ਹਨ।
ਦੂਜੇ ਪਾਸੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਲੋਕਸਭਾ ਨੂੰ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ 2014 ਤੋਂ 2018 ਤਕ ਸਭ ਤੋਂ ਜ਼ਿਆਦਾ ਇਲੈਕਟ੍ਰੋਨਿਕ/ਔਡੀਓ-ਵੀਡੀਓ ਮੀਡੀਆ ‘ਚ ਪ੍ਰਚਾਰ ‘ਤੇ 2313 ਕਰੋੜ ਰੁਪਏ, 2282 ਕਰੋੜ ਰੁਪਏ ਪ੍ਰਿੰਟ ਮੀਡੀਆ ਅਤੇ 651 ਕਰੋੜ ਰੁਪਏ ਆਊਟਡੋਰ ਪਬਲੀਸਿਟੀ ਲਈ ਖ਼ਰਚ ਕੀਤੇ ਹਨ।