ਜੰਮੂ-ਕਸ਼ਮੀਰ: ਪੁਲਵਾਮਾ ‘ਚ ਇਸ ਸਮੇਂ ਸੁਰੱਖਿਆ ਬੱਲਾਂ ਅਤੇ ਅੱਤਵਾਦੀਆਂ ‘ਚ ਗੋਲੀਆਂ ਚਲ ਰਹੀਆਂ ਹਨ। ਸੁਰੱਖਿਆ ਬੱਲਾਂ ਨੂੰ ਪੁਲਵਾਮਾ ਜ਼ਿਲ੍ਹੇ ਦੇ ਹਾਜੀਨ ਰਾਜਪੋਰਾ ਇਲਾਕੇ ‘ਚ 2-3 ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖ਼ਬਰ ਮਿਲੀ। ਜਿਸ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਪਹਿਲਾਂ ਸ਼ੁਕਰਵਾਰ ਸਵੇਰ ਵੀ ਪੁਲਵਾਮਾ ‘ਚ ਸੁਰੱਖਿਆ ਬੱਲਾਂ ਅਤੇ ਅੱਤਵਾਦੀਆਂ ‘ਚ ਹੋਈ ਮੁਠਭੇੜ ਹੋਈ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬੱਲਾਂ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ‘ਚ ਅੰਵਤੀਪੋਰਾ ਦੇ ਬਾਂਦੇਰਪੁਰ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਲਈ ਗਈ। ਇਸ ਦੌਰਾਨ ਅੱਤਵਾਦੀਆਂ ਨੇ ਅਚਾਨਕ ਜਵਾਨਾਂ ‘ਤੇ ਫਾਈਰਿੰਗ ਕਰ ਦਿੱਤੀ।
ਘਾਟੀ ‘ਚ ਸੈਨਾ ਦਾ ਆਪ੍ਰੈਸ਼ਨ ਆਲ-ਆਊਟ ਜਾਰੀ ਹੈ ਅਤੇ ਬੀਤੇ ਸ਼ਨੀਵਾਰ ਨੂੰ ਵੀ ਅਵੰਤੀਪੋਰਾ ‘ਚ ਮੁਠਭੇੜ ਦੌਰਾਨ ਉਨ੍ਹਾਂ ਨੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਸਾਰੇ ਅੱਤਵਾਦੀ ਅੰਸਾਂਰ ਗਜਵਤ-ਉਲ-ਹਿੰਦ ਸੰਗਠਨ ਨਾਲ ਜੁੜੇ ਸੀ। ਜਿਨ੍ਹਾਂ ਕੋਲੋਂ ਕਾਫੀ ਹੱਥਿਆਰ ਅਤੇ ਬਾਰੂਦ ਮਿਲਿਆ ਸੀ।