ਜੰਮੂ: ਨਵੇਂ ਸਾਲ ਦੀ ਸ਼ੁਰੂਆਤ ‘ਚ ਹੀ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਵਿਭਾਗ ਮੁਤਾਬਕ, ਜੈਸ਼ ਦੇ ਅੱਤਵਾਦੀ ਉਦਮਪੁਰ ਜ਼ਿਲ੍ਹੇ ਦੀ ਸੁਰਖਿਅੱਤ ਥਾਂਵਾਂ ਨੂੰ ਨਿਸ਼ਾਨਾਂ ਬਣਾ ਸਕਦੇ ਹਨ।

ਇਸ ਦੌਰਾਨ ਹੀ ਸ਼ੁਕਰਵਾਰ ਦੇਰ ਰਾਤ ਜੰਮੂ ਦੇ ਬਸ ਸਟੈਂਡ ‘ਤੇ ਘੱਟ ਤਾਕਤ ਵਾਲੇ ਬੰਬ ਨਾਲ ਹਮਲਾ ਕੀਤਾ ਗਿਆ। ਜਿਸ ‘ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜਾਣਕਾਰੀ ਮੁਤਾਬਕ ਜੰਮੂ ਦੇ ਬਸ ਸਟੈਂਡ ‘ਚ ਅਣਪਛਾਤੇ ਵਿਅਕਤੀ ਨੇ ਕੁਝ ਸੁਟਿਆ ਅਤੇ ਇਸ ਤੋਂ ਬਾਅਦ ਇੱਕ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਉੱਥੇ ਮੌਜੂਦ ਲੋਕ ਡਰ ਗਏ।

ਇਸ ਦੌਰਾਨ ਪੁਲਿਸ ਸਟੇਸ਼ਨ ‘ਤੇ ਤੈਨਾਤ ਜਵਾਨ ਹੋਰ ਅਲਰਟ ਹੋ ਗਏ ਹਨ। ਧਮਾਕੇ ਦੀ ਖ਼ਬਰ ਮਿਲਣ ਤੋਂ ਬਾਅਦ ਸੁਰਖਿਆ ਏਜੰਸੀਆਂ ਦੇ ਅਧਿਕਾਰੀ ਵੀ ਮੌਕੇ ‘ਤੇ ਆ ਗਏ ਜਿਨ੍ਹਾਂ ਨੇ ਇਲਾਕੇ ਨੂੰ ਘੇਰ ਸਰਚ ਆਪ੍ਰੈਸ਼ਨ ਸ਼ੁਰੂ ਕਰ ਦਿੱਤਾ ਹੈ।

ਧਮਾਕੇ ਅਤੇ ਸੁਰਖਿਆ ਬੱਲਾਂ ਦੇ ਇੰਨਪੁਟ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਸੁਰਖਿਆ ਬੱਲਾਂ ‘ਤੇ ਵੀ ਹਮਲੇ ਦਾ ਅਲਰਟ ਹੇ। ਕਈ ਥਾਂਵਾਂ ‘ਤੇ ਨਿਗਰਾਨੀ ਵਧਾ ਦਿੱਤੀ ਗਈ ਹੇ। ਬਾਰਡਰ ‘ਤੇ ਬੀਐਸਐਫ ਨੂੰ ਅਲਰਟ ਕੀਤਾ ਗਿਆ ਹੈ।