ਮੁੰਬਈ: ਧਰਮਾ ਪ੍ਰੋਡਕਸ਼ਨ ਦੀ ਉਡੀਕੀ ਜਾ ਰਹੀ ਫ਼ਿਲਮ ‘ਕਲੰਕ’ ਦਾ ਟ੍ਰੇਲਰ ਫਾਇਨਲੀ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਟੀਜ਼ਰ ਤੇ ਸੌਂਗਸ ਨੂੰ ਖੂਬ ਪਸੰਦ ਕੀਤਾ ਗਿਆ ਸੀ। ਫ਼ਿਲਮ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ‘ਚ 19 ਸਾਲ ਬਾਅਦ ਸੰਜੇ ਦੱਤ ਤੇ ਮਾਧੁਰੀ ਦਿਕਸ਼ਿਤ ਨਜ਼ਰ ਆ ਰਹੇ ਹਨ।

ਕੁਝ ਸਮਾਂ ਪਹਿਲਾਂ ਹੀ ‘ਕਲੰਕ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਆਲਿਆ ਭੱਟ ਦੇ ਦਮਦਾਰ ਡਾਇਰਲੌਗ ਤੋਂ ਹੁੰਦੀ ਹੈ। ਇਸ ਨੂੰ ਸੁਣ ਕਹਾਣੀ ਦਾ ਅੰਦਾਜ਼ਾ ਅਸਾਨੀ ਨਾਲ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਇਸ ਫ਼ਿਲਮ ‘ਚ ਜ਼ਬਰਦਸਤ ਲਵ ਟ੍ਰਾਈਐਂਗਲ ਦਿਖਾਇਆ ਗਿਆ ਹੈ ਜਿਸ ਨਾਲ ਕਹਾਣੀ ਕੁਝ ਬਦਲਦੀ ਨਜ਼ਰ ਆ ਰਹੀ ਹੈ।



ਫ਼ਿਲਮ ‘ਚ ਸ਼ਾਹਰੁਖ ਤੇ ਕਾਜਲ ਦੀ ਸੂਪਰਹਿੱਟ ਫ਼ਿਲਮ ‘ਡੀਡੀਐਲਜੇ’ ਦਾ ਟ੍ਰੇਨ ਵਾਲਾ ਸੀਨ ਵੀ ਰੀਕ੍ਰਿਏਟ ਕੀਤਾ ਗਿਆ ਹੈ ਜਿਸ ਦੀ ਚਰਚਾ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ। ਅਭਿਸ਼ੇਕ ਵਰਮਨ ਦੀ ਡਾਇਰੈਕਸ਼ਨ ‘ਚ ਬਣੀ ‘ਕਲੰਕ’ 19 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ।