ਮੁੰਬਈ: ਲਗਾਤਾਰ ਹਿੱਟ ਫ਼ਿਲਮਾਂ ਦਾ ਸਵਾਦ ਚੱਖ਼ ਰਹੇ ਰਣਵੀਰ ਸਿੰਘ ਆਪਣੀ ਅਗਲੀ ਫ਼ਿਲਮ ‘83’ ਲਈ ਪੂਰੀ ਮਹਿਨਤ ਕਰ ਰਹੇ ਹਨ। ਇਸ ਦੀ ਸ਼ੂਟਿੰਗ 15 ਮਈ ਤੋਂ ਸ਼ੁਰੂ ਹੋਣੀ ਹੈ ਪਰ ਰਣਵੀਰ ਲੰਬੇ ਸਮੇਂ ਤੋਂ ਫ਼ਿਲਮ ਲਈ ਪਸੀਨਾ ਵਹਾ ਰਹੇ ਹਨ। ਫ਼ਿਲਮ ਲਈ ਉਹ ਬਹਿਤਰ ਕ੍ਰਿਕਟਰ ਬਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਕਪਿਲ ਦੇਵ ਦੇ ਕਿਰਦਾਰ ‘ਚ ਉਤਰਣ ਲਈ ਰਣਵੀਰ ਆਪਣੀ ਪੂਰੀ ਟੀਮ ਨਾਲ ਧਰਮਸ਼ਾਲਾ ਪਹੁੰਚੇ ਹਨ। ਜਿੱਥੇ ਸੁਨ੍ਹਾਂ ਨੇ ਬੂਟ ਟ੍ਰੈਨਿੰਗ ਕੈਂਪ ‘ਚ ਹਿੱਸਾ ਲਿਆ ਤਾਂ ਜੋ ਉਹ ਕ੍ਰਿਕਟ ਸਕੀਲਸ ਸਿੱਖ ਉਨ੍ਹਾਂ ਨੂੰ ਨਿਖਾਰ ਸਕਣ। ਇਸ ਫ਼ਿਲਮ ‘ਚ ਰਣਵੀਰ ਦੇ ਨਾਲ ਐਮੀ ਵਿਰਕ, ਹਾਰਡੀ ਸੰਧੂ, ਤਾਹਿਰ ਰਾਜ, ਸਾਕਿਬ ਸਲੀਮ ਜਿਹੇ ਸਟਾਰ ਹੋਣਗੇ ਹੋ ਵਰਲਡ ਕੱਪ ਜੇਤੂ ਟੀਮ ਦੇ ਖਿਡਾਰੀਆਂ ਦਾ ਰੋਲ ਪਲੇਅ ਕਰਨਗੇ।


ਫ਼ਿਲਮ ਦੇ ਡਾਇਰੈਕਟਰ ਕਬੀਰ ਖ਼ਾਨ ਦਾ ਕਹਿਣਾ ਹੈ ਕਿ ਬੂਟ ਕੈਂਪ ਧਰਮਸ਼ਾਲਾ ਦੇ ਕ੍ਰਿਕਟ ਮੈਦਾਨ ‘ਤੇ ਹੋਵੇਗਾ। ਜਿੱਥੇ ਕਲਾਕਾਰਾਂ ਦੀ 10 ਦਿਨ ਦੀ ਟ੍ਰੇਨਿੰਗ ਹੋਵੇਗੀ। ਕਬੀਰ ਖ਼ਾਨ ਨੂੰ ਇਸ ਫ਼ਿਲਮ ‘ਚ ਕਪਿਲ ਦੀ ਧੀ ਅਸੀਸਟ ਕਰਦੀ ਨਜ਼ਰ ਆਵੇਗੀ।