ਚੋਣ ਨਤੀਜੇ 2026
(Source: ECI/ABP News)
‘ਦਬੰਗ-3’ ਦਾ ਟਾਈਟਲ ਟ੍ਰੈਕ ਲੀਕ, ਐਮਪੀ ‘ਚ ਹੋ ਰਹੀ ਸ਼ੂਟਿੰਗ
ਏਬੀਪੀ ਸਾਂਝਾ | 03 Apr 2019 02:53 PM (IST)

ਮੁੰਬਈ: ਸਲਮਾਨ ਖ਼ਾਨ ਇਨ੍ਹੀਂ ਦਿਨੀਂ ਅਗਲੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ‘ਚ ਲੱਗੇ ਹੋਏ ਹਨ। ਫ਼ਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਇਸ ਦੇ ਟਾਈਟਲ ਟ੍ਰੈਕ ਤੋਂ ਹੋ ਰਹੀ ਹੈ। ਇਸ ਦੀ ਸ਼ੂਟਿੰਗ ਮੱਧ ਪ੍ਰਦੇਸ਼ ‘ਚ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਫ਼ਿਲਮ ਦੇ ਸੈੱਟ ਤੋਂ ਸਲਮਾਨ ਦੀ ਤਸਵੀਰ ਸਾਹਮਣੇ ਆਈ ਸੀ। ਹੁਣ ਫ਼ਿਲਮ ਦੇ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ‘ਚ ਸਲਮਾਨ ਖ਼ਾਨ ਡਾਂਸ ਕਰਦੇ ਨਜ਼ਰ ਆ ਰਹੇ ਹਨ ਇਸ ਵੀਡੀਓ ਨੂੰ ਤਕਰੀਬਨ ਇੱਕ ਘੰਟੇ ‘ਚ 52 ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਲਮਾਨ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ ਤੇ ‘ਦਬੰਗ-3’ ਦੀ ਉਨ੍ਹਾਂ ਨੂੰ ਕਿੰਨੀ ਉਡੀਕ ਹੈ। ਇਸ ਗਾਣੇ ਦੀ ਸ਼ੂਟਿੰਗ ਨਰਮਦਾ ਨਦੀ ਕੰਢੇ ਹੋ ਰਹੀ ਹੈ। ਇਸ ‘ਚ ਸਲਮਾਨ ਨਾਲ 500 ਡਾਂਸਰ ਤਾਲ ਨਾਲ ਤਾਲ ਮਿਲਾ ਰਹੇ ਹਨ। ਫ਼ਿਲਮ ‘ਚ ਇੱਕ ਵਾਰ ਫੇਰ ਚੁਲਬੁਲ ਨਾਲ ਰੱਜੋ ਯਾਨੀ ਸੋਨਾਕਸ਼ੀ ਸਿਨ੍ਹਾ ਦੀ ਜੋੜੀ ਨਜ਼ਰ ਆਵੇਗੀ। ਜਾਣਕਾਰੀ ਮੁਤਾਬਕ ਫ਼ਿਲਮ 31 ਦਸੰਬਰ ਨੂੰ ਰਿਲੀਜ਼ ਹੋਣੀ ਹੈ।