'ਇੱਕ ਔਰਤ ਦਾ ਅਪਮਾਨ ਕਰਨਾ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ।' ਇਹ ਟੈਗਲਾਈਨ ਆਲੀਆ ਭੱਟ ਦੀ ਆਉਣ ਵਾਲੀ ਫਿਲਮ ਡਾਰਲਿੰਗਸ ਦੀ ਹੈ। ਇਹ ਫਿਲਮ ਇਸ ਲਈ ਖਾਸ ਹੈ ਕਿਉਂਕਿ ਉਹ ਇਸ ਨੂੰ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਦੇ ਸਹਿਯੋਗ ਨਾਲ ਪ੍ਰੋਡਿਊਸ ਵੀ ਕਰ ਰਹੀ ਹੈ।


 


ਫਿਲਮ ਦੀ ਟੈਗਲਾਈਨ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਮਹਿਲਾ ਕੇਂਦਰਿਤ ਫਿਲਮ ਹੋਵੇਗੀ। ਇਸ ਵਿੱਚ ਆਲੀਆ ਭੱਟ ਦੇ ਨਾਲ ਸ਼ੇਫਾਲੀ ਸ਼ਾਹ, ਰੋਸ਼ਨ ਮੈਥਿਊ ਤੇ ਵਿਜੇ ਵਰਮਾ ਦਿਖਾਈ ਦੇਣਗੇ।



ਇਸ ਫਿਲਮ ਦਾ ਐਲਾਨ ਅੱਜ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਜਸਮੀਤ ਕੇ ਰੀਨ ਕਰਨਗੇ। ਇਸ ਦੇ ਨਾਲ ਹੀ ਇਸ ਦੇ ਪ੍ਰੋਡਿਊਸਰਾਂ ਵਿੱਚ ਗੌਰੀ ਖਾਨ, ਆਲੀਆ ਭੱਟ ਤੇ ਗੌਰਵ ਵਰਮਾ ਸ਼ਾਮਲ ਹਨ।


 


ਕੱਲ੍ਹ ਹੀ ਆਲੀਆ ਭੱਟ ਨੇ ਐਲਾਨ ਕੀਤਾ ਹੈ ਕਿ ਉਹ ਅਦਾਕਾਰੀ ਦੇ ਨਾਲ-ਨਾਲ ਨਿਰਮਾਣ ਵਿੱਚ ਵੀ ਕਦਮ ਰੱਖ ਰਹੀ ਹੈ। ਉਸ ਦੇ ਪ੍ਰੋਡਕਸ਼ਨ ਹਾਊਸ ਦਾ ਨਾਮ ਈਟਰਨਲ ਸਨਸ਼ਾਈਨ ਪ੍ਰੋਡਕਸ਼ਨ ਹੈ (Eternal Sunshine Productions)। ਆਲੀਆ ਨੇ ਕੱਲ੍ਹ ਹੀ ਸੋਸ਼ਲ ਮੀਡੀਆ ਜ਼ਰੀਏ ਇਹ ਹਿੰਟ ਦੇ ਦਿੱਤਾ ਸੀ ਕਿ ਉਹ ਕੁਝ ਵੱਡਾ ਅਨਾਊਂਸ ਕਰਨ ਵਾਲੀ ਹੈ।