ਸ਼ਾਹਰੁਖ-ਸਲਮਾਨ ਤੇ ਭੰਸਾਲੀ ਦੀ ਤਿਕੜੀ ਨਾਲ ਨਜ਼ਰ ਆ ਸਕਦੀ ਆਲਿਆ ਭੱਟ
ਏਬੀਪੀ ਸਾਂਝਾ | 12 Mar 2019 04:24 PM (IST)
ਮੁੰਬਈ: ਕੁਝ ਦਿਨ ਪਹਿਲਾਂ ਹੀ ਐਲਾਨ ਹੋਇਆ ਸੀ ਕਿ ਸੁਪਰਸਟਾਰ ਸਲਾਮਨ ਖ਼ਾਨ ਤੇ ਸ਼ਾਹਰੁਖ ਖ਼ਾਨ ਜਲਦੀ ਹੀ ਫ਼ਿਲਮੇਕਰ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਚ ਕੰਮ ਕਰ ਸਕਦੇ ਹਨ। ਇਹ ਫ਼ਿਲਮ ਇੱਕ ਲਵ ਸਟੋਰੀ ਹੋ ਸਕਦੀ ਹੈ। ਹੁਣ ਇਸ ‘ਚ ਅਪਡੇਟ ਆਈ ਹੈ ਕਿ ਇਸ ਫ਼ਿਲਮ ‘ਚ ਆਲਿਆ ਭੱਟ ਹੋ ਸਕਦੀ ਹੈ। ਮੇਕਰਸ ਨੇ ਆਲਿਆ ਨੂੰ ਅਪ੍ਰੋਚ ਕੀਤਾ ਹੈ। ਆਲਿਆ ਇਨ੍ਹਾਂ ਦਿਨੀਂ ਬਾਲੀਵੁੱਡ ਦੇ ਟੌਪ ਐਕਟਰਸ ‘ਚ ਸ਼ੁਮਾਰ ਹੈ ਜੋ ਔਡੀਅੰਸ ਲਈ ਵੱਖ-ਵੱਖ ਕਿਰਦਾਰਾਂ ਦੀ ਫ਼ਿਲਮਾਂ ਕਰਦੀ ਹੈ ਤੇ ਦਰਸ਼ਕ ਵੀ ਆਲਿਆ ਨੂੰ ਹਰ ਰੋਲ ‘ਚ ਪਸੰਦ ਕਰਦੇ ਹਨ। ਹਾਲ ਹੀ ‘ਚ ਆਲਿਆ ਨੇ ਰਣਵੀਰ ਸਿੰਘ ਦੇ ਨਾਲ ‘ਗਲੀ ਬੁਆਏ’ ਕੀਤੀ ਸੀ ਜਿਸ ‘ਚ ਉਸ ਦੀ ਐਕਟਿੰਗ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਜਲਦੀ ਹੀ ਆਲਿਆ ‘ਕਲੰਕ’, ‘ਬ੍ਰਹਮਾਸਤਰ’ ਤੇ ‘ਤਖ਼ਤ’ ਜਿਹੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੀ ਹੈ। ਜੇਕਰ ਮੇਕਰਸ ਦੇ ਕਹਿਣ ‘ਤੇ ਆਲਿਆ ਭੰਸਾਲੀ ਦੀ ਫ਼ਿਲਮ ਲਈ ਹਾਮੀ ਭਰਦੀ ਹੈ ਤਾਂ ਉਹ ਇੱਕ ਹੋਰ ਬਲਾਕਬਸਟਰ ਫ਼ਿਲਮ ਦਾ ਹਿੱਸਾ ਹੋ ਸਕਦੀ ਹੈ।