ਅਜਿਹੇ ‘ਚ ਸਭ ਦੇ ਦਿਲ ‘ਚ ਸਵਾਲ ਉੱਠ ਰਿਹਾ ਹੈ ਕਿ ਕੀ ਰਣਬੀਰ-ਆਲਿਆ ਦਾ ਵਿਆਹ 22 ਜਨਵਰੀ ਨੂੰ ਹੋ ਗਿਆ ਹੈ? ਕੀ ਦੋਵੇਂ ਜੋਧਪੁਰ ਦੇ ਉਮੇਦ ਭਵਨ ਪੈਲੇਸ ‘ਚ ਵਿਆਹ ਕਰ ਰਹੇ ਹਨ? ਪਰ ਜੇਕਰ ਸੋਮਵਾਰ ਰਾਤ ਤੋਂ ਵ੍ਹੱਟਸਐਪ ਗਰੁੱਲ ‘ਚ ਵਾਈਰਲ ਹੋ ਰਹੀ ਇਸ ਵੈਡਿੰਗ ਕਾਰਡ ਦੀ ਤਸਵੀਰ ਨੂੰ ਵੇਖਿਆ ਜਾਵੇ ਤਾਂ ਇਹ ਸਭ ਸੱਚ ਹੈ।
ਪਰ ਇਸ ਤੋਂ ਪਹਿਲਾਂ ਕੀ ਦੋਵਾਂ ਦੇ ਵਿਆਹ ਦੀ ਖ਼ਬਰ ਨੂੰ ਸੱਚ ਜਾਣ ਤੁਸੀਂ ਖੁਸ਼ ਹੋਵੋ ਤਾਂ ਦੱਸ ਦਈਏ ਕਿ ਇਹ ਕਾਰਡ ਨਕਲੀ ਹੀ ਜਿਸ ਨੂੰ ਫੋਟੋਸ਼ੌਪ ਦੀ ਮਦਦ ਨਾਲ ਬਣਾਇਆ ਗਿਆ ਹੈ। ਜਿਸ ਦਾ ਪਤਾ ਆਲਿਆ ਦੇ ਪਿਤਾ ਦੇ ਨਾਂ ਤੋਂ ਹੀ ਲੱਗ ਜਾਂਦਾ ਹੈ ਜਿੱਥੇ ਮਹੇਸ਼ ਭੱਟ ਦੀ ਥਾਂ ਮੁਕੇਸ਼ ਭੱਟ ਲਿੱਖੀਆ ਹੈ। ਨਾਲ ਹੀ ਆਲਿਆ ਦੇ ਨਾਂ ਦੇ ਅਖ਼ਰ ਅੰਗਰੇਜ਼ੀ ‘ਚ ਗਲਤ ਲਿੱਖੇ ਹਨ। ਨਾਲ ਹੀ ਕਾਰਡ ਦੀ ਕੂਆਲਟੀ ਵੇਖ ਸਾਫ਼ ਹੈ ਕਿ ਇਹ ਕਾਰਡ ਫਰਜ਼ੀ ਹੈ।
ਇਸ ਬਾਰੇ ਜਦੋਂ ਆਲਿਆ ਤੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਸਵਾਲ ‘ਤੇ ਸਿਰਫ ਮੁਸਕੁਰਾਉਣਾ ਬਹਿਤਰ ਸਮਝਿਆ।