ਆਲੀਆ ਦੀ ਵੋਗ ਐਵਾਰਡ ਨਾਈਟ ਡ੍ਰੈਸ ਦੀ ਕੀਮਤ ‘ਚ ਖਰੀਦੀ ਜਾ ਸਕਦੀ ਹੈ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਏਬੀਪੀ ਸਾਂਝਾ | 28 Sep 2019 05:10 PM (IST)
ਵੋਗ ਬਿਊਟੀ ਐਵਾਰਡ 2019 ‘ਚ ਆਲੀਆ ਡਿਜ਼ਾਇਨਰ ਮਾਈਕ ਕੌਸਟੈਲੋ ਦੇ ਮਟੈਲਿਕ ਵੰਨ ਸ਼ੋਲਡਰ ਗਾਊਨ ‘ਚ ਨਜ਼ਰ ਆਈ। ਆਲੀਆ ਦੇ ਗਾਊਨ ਨਾਲ ਉਸ ਦਾ ਹੇਅਰ-ਸਟਾਈਲ ਵੀ ਬੇਹੱਦ ਫੰਕੀ ਤੇ ਕੂਲ ਲੱਗ ਰਿਹਾ ਸੀ।
ਮੁੰਬਈ: ਹਾਲ ਹੀ ‘ਚ ਮੁੰਬਈ ‘ਚ ਵੋਗ ਬਿਊਟੀ ਐਵਾਰਡ 2019 ਦਾ ਆਯੋਜਨ ਕੀਤਾ ਗਿਆ। ਜਿਸ ‘ਚ ਬਾਲੀਵੁੱਡ ਸਟਾਰਸ ਨੇ ਸਟਾਈਲਿਸ਼ ਲੁੱਕ ‘ਚ ਆਪਣੀ ਮੌਜੂਦਗੀ ਦਰਜ ਕਰਵਾਈ। ਇਨ੍ਹਾਂ ਸਭ ‘ਚ ਅਦਾਕਾਰਾ ਆਲੀਆ ਭੱਟ ਵੀ ਆਪਣੇ ਗਲੈਮਰਸ ਅੰਦਾਜ਼ ‘ਚ ਪਹੁੰਚੀ। ਆਲੀਆ ਦੇ ਕੂਲ ਅੰਦਾਜ਼ ਨੇ ਇੱਥੇ ਸਭ ਦੇ ਹੋਸ਼ ਉੱਡਾ ਦਿੱਤੇ। ਇਸ ਦੇ ਨਾਲ ਹੀ ਆਲੀਆ ਦੀ ਡ੍ਰੈਸ ਦੀ ਕੀਮਤ ਨੇ ਆਮ ਲੋਕਾਂ ਨੂੰ ਚੱਕਰਾਂ ‘ਚ ਪਾ ਦਿੱਤਾ ਹੈ। ਇਸ ਬਿਊਟੀ ਐਵਾਰਡ ਨਾਈਟ ‘ਚ ਆਲੀਆ ਡਿਜ਼ਾਇਨਰ ਮਾਈਕ ਕੌਸਟੈਲੋ ਦੇ ਮਟੈਲਿਕ ਵੰਨ ਸ਼ੋਲਡਰ ਗਾਊਨ ‘ਚ ਨਜ਼ਰ ਆਈ। ਆਲੀਆ ਦੇ ਗਾਊਨ ਨਾਲ ਉਸ ਦਾ ਹੇਅਰ-ਸਟਾਈਲ ਵੀ ਬੇਹੱਦ ਫੰਕੀ ਤੇ ਕੂਲ ਲੱਗ ਰਿਹਾ ਸੀ। ਆਲੀਆ ਦੇ ਇਸ ਡਿਜ਼ਾਇਨਰ ਗਾਊਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 5,500 ਡਾਲਰ ਯਾਨੀ ਕਰੀਬ 3 ਲੱਖ 90 ਹਜ਼ਾਰ 425 ਰੁਪਏ ਦਾ ਹੈ। ਕਰੀਬ ਚਾਰ ਲੱਖ ਰੁਪਏ ਦੀ ਕੀਮਤ ‘ਚ ਇੱਕ ਆਮ ਬੰਦਾ ਇੱਕ ਕਾਰ ਖਰੀਦ ਸਕਦਾ ਹੈ। ਖੈਰ, ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਆਲੀਆ ਨੇ ਅਜਿਹੇ ਮਹਿੰਗੇ ਕੱਪੜੇ ਪਾਏ ਹਨ। ਉਹ ਸਾਲ 2017 ‘ਚ ਹੋਏ ਆਈਫਾ ਐਵਾਰਡ ‘ਚ ਡਿਜ਼ਾਇਨਰ ਜੁਹੈਰ ਮੁਰਾਦ ਦੇ ਸਟ੍ਰੈਪਲੈਸ ਗਾਊਨ ‘ਚ ਨਜ਼ਰ ਆਈ ਸੀ ਜਿਸ ਦੀ ਕੀਮਤ 23 ਲੱਖ ਰੁਪਏ ਤੋਂ ਜ਼ਿਆਦਾ ਸੀ।