ਮੁੰਬਈ: ਬਾਲੀਵੁੱਡ ਦੀ ਪਟਾਖਾ ਗੁੱਡੀ ਆਲਿਆ ਭੱਟ ਨੇ ਆਪਣੀ ਆਉਣ ਵਾਲੀ ਫ਼ਿਲਮ ‘ਕਲੰਕ’ ਦੀ ਸ਼ੂਟਿੰਗ ਇਤਿਹਾਸਕ ਨਗਰੀ ਚਮਦੇਰੀ ‘ਚ ਕੀਤੀ ਹੈ। ਇੱਥੇ ਆਲਿਆ ਸੋਨਾਕਸ਼ੀ ਸਿਨ੍ਹਾ ਨਾਲ ਪਹੁੰਚੀ ਸੀ ਜਿੱਥੇ ਦੀ ਤਸਵੀਰ ਆਲਿਆ ਨੇ ਸ਼ੇਅਰ ਕੀਤੀ ਹੈ।
ਸੋਸ਼ਲ ਮੀਡੀਆ ‘ਤੇ ਸ਼ੇਅਰ ਤਸਵੀਰ ‘ਚ ਆਲਿਆ ਕੜਾਕੇ ਦੀ ਠੰਢ ‘ਚ ਸੁੰਗੜਦੀ ਨਜ਼ਰ ਆ ਰਹੀ ਹੈ। ਫੋਟੋ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਈਰਲ ਹੋ ਰਹੀ ਹੈ ਜੋ ਐਤਵਾਰ ਸ਼ਾਮ 6.30 ਦੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਆਲਿਆ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਥਾਵਾਂ ‘ਤੇ ਕਰ ਰਹੀ ਹੈ। ‘ਕਲੰਕ’ ਦਾ ਅਗਲਾ ਸ਼ੈਡਿਊਲ ਲਲਿਤਪੁਰ ‘ਚ ਸ਼ੂਟ ਹੋਣਾ ਹੈ।
ਆਲਿਆ ਨੇ ਚੰਦੇਰੀ ਦਾ ਸੈਡਿਊਲ਼ ਖ਼ਤਮ ਕਰ ਲਿਆ ਹੈ ਤੇ ਇਸ ਦੀ ਜਾਣਕਾਰੀ ਵੀ ਆਲਿਆ ਨੇ ਕੁਝ ਤਸਵੀਰਾਂ ਸ਼ੇਅਰ ਕਰ ਦਿੱਤੀ ਹੈ। ‘ਕਲੰਕ’ ‘ਚ ਆਲਿਆ ਦੀ ਜੋੜੀ ਇੱਕ ਵਾਰ ਫੇਰ ਵਰੁਣ ਧਵਨ ਨਾਲ ਬਣੀ ਹੈ। ਦੋਵਾਂ ਦੀ ਜੋੜੀ ਨੇ ਹੁਣ ਤਕ ਸਾਰੀਆਂ 100 ਕਰੋੜੀ ਫ਼ਿਲਮਾਂ ਦਿੱਤੀਆਂ ਹਨ। ਹੁਣ ਦੇਖਦੇ ਹਾਂ ਕਰਨ ਜੌਹਰ ਦੀ ਇਸ ਮਲਟੀਸਟਾਰਰ ਫ਼ਿਲਮ ਦਾ ਕੀ ਹੁੰਦਾ ਹੈ।