ਅਮੈਲੀਆ ਪੰਜਾਬੀ ਦੀ ਰਿਪੋਰਟ


Amar Singh Chamkila Look A Like: ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਚਮਕੀਲਾ ਦੀ ਜ਼ਿੰਦਗੀ 'ਤੇ ਬਣੀ ਫਿਲਮ ਨੇ ਉਸ ਨੂੰ ਦੇਸ਼ ਦੁਨੀਆ 'ਚ ਫਿਰ ਤੋਂ ਮਸ਼ਹੂਰ ਕਰ ਦਿੱਤਾ ਹੈ। ਚਮਕੀਲੇ ਦੇ ਜਿਹੜੇ ਗੀਤਾਂ ਨੂੰ ਲੋਕ ਦਿਲੋਂ ਭੁਲਾ ਬੈਠੇ ਸੀ, ਉਨ੍ਹਾਂ ਗੀਤਾਂ ਨੂੰ ਹੀ ਲੋਕ ਫਿਰ ਤੋਂ ਸੁਣਨ ਲੱਗੇ ਹਨ।


ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਦਰਮਿਆਨ ਅਨਮੋਲ ਕਵਾਤਰਾ ਨੇ ਸਰਕਾਰਾਂ 'ਤੇ ਫਿਰ ਕੱਸੇ ਤਿੱਖੇ ਤੰਜ, ਕਿਹਾ- 'ਇਹ ਬਰਸਾਤੀ ਡੱਡੂ ਸਿਰਫ ਝੂਠ...'


ਇਸ ਦਰਮਿਆਨ ਅਮਰ ਸਿੰਘ ਚਮਕੀਲਾ ਦਾ ਹਮਸ਼ਕਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੀ ਸ਼ਕਲ ਤਾਂ ਚਮਕੀਲੇ ਨਾਲ ਹੂ ਬ ਹੂ ਮਿਲਦੀ ਹੀ ਹੈ ਤੇ ਜੇ ਤੁਸੀਂ ਇਹਦੀ ਆਵਾਜ਼ ਸੁਣ ਲਓ ਤਾਂ ਤੁਹਾਨੂੰ ਇੱਕ ਮਿੰਟ ਲਈ ਇਹ ਭੁਲੇਖਾ ਪੈ ਜਾਵੇ ਕਿ ਚਮਕੀਲਾ ਤਾਂ ਕਿਤੇ ਗਿਆ ਹੀ ਨਹੀਂ। ਜੀ ਹਾਂ, ਇਹ ਬਿਲਕੁਲ ਸੱਚ ਹੈ। ਪ੍ਰਭ ਨਾਮ ਦਾ ਇਹ ਸ਼ਖਸ ਚਮਕੀਲੇ ਦਾ ਇੰਨਾਂ ਜ਼ਬਰਦਸਤ ਫੈਨ ਹੈ ਕਿ ਉਸ ਨੇ ਆਪਣਾ ਨਾਮ ਹੀ ਪ੍ਰੱਭ ਚਮਕੀਲਾ ਰੱਖ ਲਿਆ ਹੈ। ਇਸੇ ਨਾਂ ਤੋਂ ਉਸ ਦੇ ਕਈ ਗਾਣੇ ਵੀ ਰਿਲੀਜ਼ ਹੋ ਚੁੱਕੇ ਹਨ। ਹਾਲ ਹੀ 'ਚ ਉਸ ਦਾ ਗਾਣਾ 'ਟਕੂਆ 2' ਕਾਫੀ ਚਰਚਾ 'ਚ ਰਿਹਾ ਸੀ।






ਇਸ ਦੇ ਨਾਲ ਨਾਲ ਇਸ ਸ਼ਖਸ ਦੇ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਉਸ ਨੂੰ ਦੇਖ ਇਹ ਪਛਾਣਨਾ ਔਖਾ ਹੋ ਰਿਹਾ ਹੈ ਕਿ ਸਚਮੁੱਚ ਇਹ ਚਮਕੀਲਾ ਹੈ ਜਾਂ ਉਸ ਦਾ ਕੋਈ ਹਮਸ਼ਕਲ। ਉਸ ਦੀ ਆਵਾਜ਼ ਤੁਹਾਨੂੰ ਬਿਲਕੁਲ ਚਮਕੀਲੇ ਦਾ ਹੀ ਭੁਲੇਖਾ ਪਾਉਂਦੀ ਹੈ। 






ਸੋਸ਼ਲ ਮੀਡੀਆ 'ਤੇ ਪ੍ਰਭ ਚਮਕੀਲੇ ਦੀ ਫੈਨ ਫਾਲੋਇੰਗ 'ਚ ਵਾਧਾ ਹੋ ਰਿਹਾ ਹੈ। ਇਹੀ ਨਹੀਂ ਪ੍ਰਭ ਚਮਕੀਲਾ ਕਈ ਸ਼ੋਅਜ਼ ਵੀ ਲਗ ਚੁੱੁਕਿਆ ਹੈ। ਕੁੱਝ ਸਮਾਂ ਪਹਿਲਾਂ ਪ੍ਰਭ ਚਮਕੀਲੇ ਦੇ ਪਰਿਵਾਰ ਨੂੰ ਮਿਲ ਕੇ ਆਇਆ ਸੀ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਅਮਰ ਸਿੰਘ ਚਮਕੀਲਾ ਪੰਜਾਬੀ ਇੰਡਸਟਰੀ ਦਾ ਰੌਕਸਟਾਰ ਸੀ। ਉਸ ਦੇ ਗਾਏ ਗਾਣੇ ਦੁਨੀਆ ਭਰ 'ਚ ਸੁਣੇ ਜਾਂਦੇ ਸੀ। ਪਰ ਨਾਲ ਨਾਲ ਚਮਕੀਲਾ ਆਪਣੇ ਗੀਤਾਂ ਤੇ ਪਰਸਨਲ ਲਾਈਫ ਕਰਕੇ ਕਾਫੀ ਸੁਰਖੀਆਂ 'ਚ ਵੀ ਰਹਿੰਦਾ ਸੀ। ਉਸ 'ਤੇ ਹਮੇਸ਼ਾ ਹੀ ਇਹ ਇਲਜ਼ਾਮ ਲੱਗਦੇ ਰਹੇ ਕਿ ਉਹ ਅਸ਼ਲੀਲ ਗੀਤ ਲਿਖਦਾ ਤੇ ਗਾਉਂਦਾ ਹੈ। ਇਸੇ ਲਈ ਉਸ ਦੀ ਖਾੜਕੂਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।  


ਇਹ ਵੀ ਪੜ੍ਹੋ: ਬੱਚੇ ਦੇ ਜਨਮ ਤੋਂ ਬਾਅਦ ਅਦਾਕਾਰਾ ਸੋਨਮ ਕਪੂਰ ਡਿਪਰੈਸ਼ਨ 'ਚ, ਬੋਲੀ- 'ਮੇਰਾ 35 ਕਿੱਲੋ ਭਾਰ ਵਧਿਆ ਤੇ ਪਤੀ ਨਾਲ ਰਿਸ਼ਤਾ ਵੀ ਪਹਿਲਾਂ ਵਰਗਾ ਨਹੀਂ ਰਿਹਾ...'