ਸੁਪਰਸਟਾਰ ਆਮਿਰ ਖਾਨ ਇਸ ਸਮੇਂ ਕਈ ਵੱਡੀਆਂ ਫਿਲਮਾਂ ਕਰਕੇ ਚਰਚਾ ਦੇ ਵਿੱਚ ਹਨ। ਜਿਨ੍ਹਾਂ ਵਿੱਚੋਂ ਇੱਕ ਲਾਲ ਸਿੰਘ ਚੱਡਾ ਹੈ। ਫਿਲਮ ਦੀ ਸ਼ੂਟਿੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੋ ਸਾਲ 2022 ਵਿਚ ਰਿਲੀਜ਼ ਹੋਵੇਗੀ। ਆਮਿਰ ਖਾਨ ਬਾਰੇ ਇਸ ਸਮੇਂ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਆਮਿਰ ਖਾਨ ਫਿਲਮ 'ਵਿਕਰਮ ਵੇਧਾ' ਦੇ ਰੀਮੇਕ ਵਿੱਚ ਨਜ਼ਰ ਆਉਣ ਵਾਲੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ ।


ਰਿਪੋਰਟਸ ਮੁਤਾਬਿਕ ਆਮਿਰ ਖਾਨ ਨੇ ਇਸ ਫਿਲਮ ਨੂੰ ਛੱਡਣ ਦਾ ਮਨ ਬਣਾ ਲਿਆ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਵੀ ਸਾਹਮਣੇ ਆਇਆ ਹੈ। ਫਿਲਮ ਕੋਰੋਨਾ ਦੇ ਕਾਰਨ ਤੇ ਹੋਰ ਕਈ ਕਾਰਨਾਂ ਕਰਕੇ ਲੰਬੇ ਸਮੇਂ ਤੋਂ ਰੁਕੀ ਹੋਈ ਹੈ। ਇਹੀ ਕਾਰਨ ਹੈ ਕਿ ਹੁਣ ਆਮਿਰ ਖਾਨ ਇਸ ਫਿਲਮ ਨੂੰ ਛੱਡ ਰਹੇ ਹਨ। ਇਸ ਤੋਂ ਇਲਾਵਾ ਫਿਲਮ ਦੀ ਸਕ੍ਰਿਪਟ ਆਮਿਰ ਖਾਨ ਨੇ ਪੜੀ ਹੈ ਜੋ ਉਨ੍ਹਾਂ ਨੂੰ ਸ਼ਾਨਦਾਰ ਨਹੀਂ ਲੱਗੀ।


ਹਰ ਕੋਈ ਆਮਿਰ ਖਾਨ ਨੂੰ ਇਸ ਫਿਲਮ ਵਿਚ ਐਕਸ਼ਨ ਕਰਦੇ ਹੋਏ ਦੇਖਣਾ ਚਾਹੁੰਦਾ ਸੀ। ਇਸ ਫਿਲਮ ਛੱਡਣ ਵਾਰੇ ਆਮਿਰ ਖਾਨ ਦਾ ਕੋਈ ਆਫੀਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਖ਼ਬਰ ਤੋਂ ਫੈਨਜ਼ ਕਾਫੀ ਨਿਰਾਸ਼ ਹਨ।


ਜੇਕਰ ਆਮਿਰ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਫਿਲਮ ਲਾਲ ਸਿੰਘ ਚੱਡਾ ਨਾਲ ਧਮਾਲ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ । ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਡਾ' ਫਿਲਮ forrest gump ਦਾ ਰੀਮੇਕ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ