ਮੁੰਬਈ: ਦਿੱਗਜ਼ ਅਦਾਕਾਰ ਅਮਿਤਾਬ ਬਚਨ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਦੇਸ਼ੀ ਹਸਤੀਆਂ ਦੇ ਬਿਆਨਾਂ ਦੇ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਪੋਸਟ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਉਨ੍ਹਾਂ ਨੇ ਵਿਦੇਸ਼ੀ ਹਸਤੀਆਂ ਦੇ ਪ੍ਰੌਪੇਗੰਡਾ ਦੇ ਜਵਾਬ 'ਚ ਇਹ ਲਿਖਿਆ ਹੈ। ਦਰਅਸਲ ਅਮਿਤਾਬ ਬਚਨ ਨੇ ਬੁੱਧਵਾਰ ਦੇਰ ਰਾਤ ਟਵੀਟ ਕਰਦਿਆਂ ਲਿਖਿਆ ਕਿ ਤਰਕ ਦਾ ਜਵਾਬ ਤਾਂ ਤਰਕ 'ਚ ਦਿੱਤਾ ਜਾ ਸਕਦਾ ਹੈ ਪਰ ਵਿਸ਼ਵਾਸ ਦਾ ਜਵਾਬ ਤਰਕ ਦੇ ਕੋਲ ਨਹੀਂ ਹੈ।
ਹੋਰਾਂ ਸਿਤਾਰਿਆਂ ਦੀ ਤਰ੍ਹਾਂ ਅਮਿਤਾਬ ਬਚਨ ਨੇ ਇਸ ਪੋਸਟ ਦੇ ਨਾਲ IndiaTogether ਤੇ #IndiaAgainstPropaganda ਸ਼ੇਅਰ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਕਿ ਭਾਰਤ ਪ੍ਰਤੀ ਵਿਸ਼ਵਾਸ ਨੂੰ ਲੈ ਕੇ ਉਨ੍ਹਾਂ ਇਹ ਗੱਲ ਕਹੀ ਹੈ। ਅਮਿਤਾਬ ਬਚਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਤੇ ਫੈਨਸ ਇਸ 'ਤੇ ਆਪਣੀਆਂ ਪ੍ਰਤੀਕਿਰਿਆ ਦੇ ਰਹੇ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਅਕਸ਼ੇ ਕੁਮਾਰ, ਅਨੁਪਮ ਖੇਰ, ਕਰਨ ਜੌਹਰ, ਸੁਨੀਲ ਸ਼ੈਟੀ, ਕੰਗਣਾ ਰਣੌਤ ਸਮੇਤ ਤਮਾਮ ਸਿਤਾਰਿਆਂ ਨੇ ਭਾਰਤ ਸਰਕਾਰ ਦੀ ਰਾਇ ਦਾ ਸਮਰਥਨ ਕਰਦਿਆਂ ਟਵੀਟ ਕੀਤੇ ਸਨ। ਦਰਅਸਲ ਰਿਹਾਨਾ, ਮਿਆ ਖਲੀਫਾ ਤੇ ਗ੍ਰੇਟਾ ਥਨਬਰਗ ਜਿਹੀਆਂ ਵਿਦੇਸ਼ੀ ਹਸਤੀਆਂ ਦੇ ਟਵੀਟ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਇੱਕ ਬਿਆਨ ਜਾਰੀ ਕਰਕੇ ਨਸੀਹਤ ਦਿੱਤੀ ਗਈ ਸੀ।
ਹਾਲਾਂਕਿ ਇਸ ਦਰਮਿਆਨ ਕੁਝ ਸਿਤਾਰੇ ਅਜਿਹੇ ਵੀ ਹਨ, ਜਿਨ੍ਹਾਂ ਨੇ ਰਿਹਾਨਾ ਜਿਹੀਆਂ ਹਸਤੀਆਂ ਦਾ ਹੀ ਸਮਰਥਨ ਕੀਤਾ ਹੈ। ਵੀਰਵਾਰ ਸਵੇਰੇ ਤਾਪਸੀ ਪੰਨੂ ਨੇ ਵੀ ਕੁਝ ਅਜਿਹਾ ਹੀ ਟਵੀਟ ਕੀਤਾ ਹੈ। ਤਾਪਸੀ ਪੰਨੂ ਨੇ ਲਿਖਿਆ, 'ਜੇਕਰ ਇਕ ਟਵੀਟ ਤੁਹਾਡੀ ਏਕਤਾ ਕਮਜ਼ੋਰ ਕਰਦਾ ਹੈ। ਜੇਕਰ ਇਕ ਜੋਕ ਤੁਹਾਡੇ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ ਤੇ ਇਕ ਸ਼ੋਅਅ ਤੁਹਾਡੇ ਧਾਰਮਿਕ ਵਿਸ਼ਵਾਸ 'ਤੇ ਸੱਟ ਮਾਰਦਾ ਹੈ ਤਾਂ ਫਿਰ ਤਹਾਨੂੰ ਆਪਣੇ ਵੈਲਿਊ ਸਿਸਟਮ ਨੂੰ ਮਜਬੂਤ ਕਰਨ ਦੀ ਲੋੜ ਹੈ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ