ਨਵੀਂ ਦਿੱਲੀ: ਅਮਰੀਕੀ ਪੌਪ ਗਾਇਕਾ ਰਿਹਾਨਾ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ। ਜਿੱਥੇ ਕਈ ਭਾਰਤੀ ਸਿਤਾਰੇ ਰਿਹਾਨਾ ਦੀ ਜੰਮ ਕੇ ਤਾਰੀਫ ਕਰ ਰਹੇ ਹਨ ਤਾਂ ਕੰਗਣਾ ਰਣੌਤ ਉਨ੍ਹਾਂ 'ਤੇ ਨਿਸ਼ਾਨਾ ਸਾਧ ਰਹੀ ਹੈ। ਰਿਹਾਨਾ ਨੇ ਆਪਣੇ ਟਵੀਟ 'ਚ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ, ਨਾਲ ਹੀ ਉਨ੍ਹਾਂ ਲਿਖਿਆ, 'ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?'
ਰਿਹਾਨਾ ਦੇ ਟਵੀਟ ਮਗਰੋਂ ਕਈ ਬਾਲੀਵੁੱਡ ਸਿਤਾਰਿਆਂ, ਸਪਰੋਟਸ ਸਟਾਰ ਤੇ ਲੀਡਰਾਂ ਨੇ ਵੀ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਸਨ। ਇੰਨਾ ਹੀ ਨਹੀਂ, ਗੂਗਲ 'ਤੇ ਵੀ ਰਿਹਾਨਾ ਨੂੰ ਖੂਬ ਸਰਚ ਕੀਤਾ ਜਾ ਰਿਹਾ ਸੀ। ਖ਼ਾਸ ਗੱਲ ਤਾਂ ਇਹ ਹੈ ਕਿ ਕਿਸਾਨਾਂ 'ਤੇ ਟਵੀਟ ਕਰਨ ਤੋਂ ਬਾਅਦ ਰਿਹਾਨਾ ਦੇ ਟਵਿਟਰ ਤੇ ਫੌਲੋਅਰਸ ਦੀ ਸੰਖਿਆ 'ਚ ਵੀ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ।
ਰਿਪੋਰਟ ਮੁਤਾਬਕ ਕਿਸਾਨਾਂ 'ਤੇ ਕੀਤੇ ਟਵੀਟ ਤੋਂ ਬਾਅਦ ਰਿਹਾਨਾ ਦੇ ਟਵਿਟਰ 'ਤੇ ਫੌਲੋਅਰਸ ਦੀ ਸੰਖਿਆ 'ਚ ਕਰੀਬ 10 ਲੱਖ ਦਾ ਇਜ਼ਾਫਾ ਹੋਇਆ ਹੈ। ਇੱਕ ਫਰਵਰੀ ਨੂੰ ਰਿਹਾਨਾ ਦੇ ਫੌਲੋਅਰਸ ਦੀ ਸੰਖਿਆ ਜਿੱਥੇ 100,883,133 ਸੀ ਤਾਂ ਉੱਥੇ ਹੀ ਦੋ ਫਰਵਰੀ ਨੂੰ ਇਹ ਸੰਖਿਆ 100,985,544 ਹੋ ਗਈ। ਇਸ ਨਾਲ ਤਿੰਨ ਫਰਵਰੀ ਨੂੰ ਰਿਹਾਨਾ ਦੇ ਟਵਿਟਰ 'ਤੇ ਫੌਲੋਅਰਸ ਵਧ ਕੇ 101,159,327 ਹੋ ਗਏ।
ਰਿਹਾਨਾ ਮਸ਼ਹੂਰ ਅਮਰੀਕਨ ਪੌਪ ਗਾਇਕਾ ਹੈ। ਨੈਟਵਰਥ ਕਰੀਬ 60 ਕਰੋੜ ਅਮਰੀਕੀ ਡਾਲਰ ਹੈ। ਰਿਹਾਨਾ ਨੇ 2012 'ਚ ਕਲਾਰਾ ਲਾਇਨੇਲ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀ। ਇਹ ਸੰਗਠਨ ਦੁਨੀਆਂ ਭਰ 'ਚ ਸਿੱਖਿਆ ਤੇ ਹੋਰ ਕੰਮਾਂ ਲਈ ਕੰਮ ਕਰ ਰਿਹਾ ਹੈ।
ਅਮਰੀਕਨ ਪੌਪ ਸਿੰਗਰ ਰਿਹਾਨਾ ਦੀ ਇਸ ਫਾਊਂਡੇਸ਼ਨ ਨੇ ਮਾਰਚ 2020 'ਚ ਕੋਵਿਡ-19 ਨਾਲ ਨਜਿੱਠਣ ਲਈ 50 ਲੱਖ ਡਾਲਰ ਦਾਨ ਦਿੱਤੇ ਸਨ। ਇਹੀ ਨਹੀਂ ਅਮਰੀਕੀ ਪੌਪ ਸਿੰਗਰ ਰਿਹਾਨਾ ਨੇ ਅਪ੍ਰੈਲ 2020 'ਚ ਟਵਿਟਰ ਦੇ ਸੀਈਓ ਜੈਕ ਡਾਰਸੀ ਦੇ ਨਾਲ ਮਿਲ ਕੇ ਲੌਸ ਏਂਜਲਸ 'ਚ ਕੋਵਿਡ-19 ਦੇ ਘਰ ਰਹਿਣ ਜੇ ਹੁਕਮਾਂ ਦੌਰਾਨ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਹੱਥ ਮਿਲਾਇਆ ਸੀ। ਦੋਵਾਂ ਨੇ 42 ਲੱਖ ਡਾਲਰ ਦਾਨ ਦਿੱਤੇ ਸਨ। ਜਿਸ 'ਚ 21 ਲੱਖ ਡਾਲਰ ਰਿਹਾਨਾ ਨੇ ਡੋਨੇਟ ਕੀਤੇ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ