ਕਿੰਗ ਖ਼ਾਨ ਸਣੇ ਬਿੱਗ ਬੀ ਨੇ ਪ੍ਰਧਾਨ ਮੰਤਰੀ ਮੋਦੀ ਦੀ 'ਜਨਤਾ ਕਰਫਿਉ' ਦਾ ਕੀਤਾ ਰਿਐਕਟ, ਲੋਕਾਂ ਨੂੰ ਕੀਤੀ ਖਾਸ ਅਪੀਲ
ਏਬੀਪੀ ਸਾਂਝਾ | 21 Mar 2020 07:15 PM (IST)
ਇਸ ਦੌਰਾਨ ਕਈ ਕਲਾਕਾਰਾਂ ਨੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਲਈ ਉਹ ਲੋਕਾਂ ‘ਚ ਕਈ ਤਰੀਕਿਆਂ ਨਾਲ ਜਾਗਰੂਕਤਾ ਵੀ ਫੈਲਾ ਰਹੇ ਹਨ।
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ 22 ਜਨਵਰੀ ਐਤਵਾਰ ਨੂੰ ‘ਜਨਤਾ ਕਰਫਿਉ' ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਦਿਨ ਉਹ ਘਰ ਹੀ ਰਹਿਣ। ਬਾਲੀਵੁੱਡ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਇਸ ਅਪੀਲ 'ਤੇ ਸਖ਼ਤ ਪ੍ਰਤੀਕ੍ਰਿਆ ਦੇ ਰਹੇ ਹਨ ਅਤੇ ਲੋਕਾਂ ਨੂੰ ਇਸ ‘ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕਰ ਰਹੇ ਹਨ। ਹੁਣ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਬਾਨਾ ਆਜ਼ਮੀ ਅਤੇ ਮਹੇਸ਼ ਭੱਟ ਅਤੇ ਸੰਜੇ ਦੱਤ ਅਤੇ ਪੂਜਾ ਬੇਦੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਜਵਾਬ ਦਿੱਤਾ ਸੀ। ਸ਼ਾਹਰੁਖ ਖ਼ਾਨ ਦਾ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਉਧਰ ਫ਼ਿਲਮ ਐਕਟਰ ਅਮਿਤਾਭ ਬੱਚਨ ਜਨਤਾ ਕਰਫਿਉ ਦੇ ਮੌਕੇ ਘਰ 'ਚ ਤਾੜੀਆਂ, ਘੰਟੀ ਅਤੇ ਸ਼ੰਪ ਬਜਾਉਣਗੇ। ਬਾਲੀਵੁੱਡ ਐਕਟਰ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਉਹ ਐਤਵਾਰ ਨੂੰ ਜਨਤਾ ਕਰਫਿਉ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਉਨ੍ਹਾਂ ਲੋਕਾਂ ਦਾ ਸਨਮਾਨ ਕਰੇਗਾ ਜੋ ਸਿਹਤ ਸੇਵਾਵਾਂ ਵਰਗੇ ਅਹਿਮ ਖੇਤਰਾਂ ਵਿੱਚ ਕੰਮ ਕਰ ਰਹੇ ਹਨ।