ਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਰੂਟੀਨ ਲਾਇਫ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਹਨ। ਉਹ ਆਪਣੇ ਬਲੌਗ ਦੇ ਜ਼ਰੀਏ ਵੀ ਆਪਣੀ ਫੀਲਿੰਗਸ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਆਪਣੇ ਇੱਕ ਬਲੌਗ ਵਿੱਚ ਬਿੱਗ ਬੀ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਇੱਕ ਸਰਜਰੀ ਕਰਵਾਉਣੀ ਪਏਗੀ। ਅਮਿਤਾਭ ਬੱਚਨ ਨੇ ਆਪਣੇ ਬਲੌਗ ਵਿੱਚ ਸਿਰਫ ਇੱਕ ਹੀ ਲਾਇਨ ਲਿਖੀ ਹੈ। ਇਸ ਲਾਇਨ ਨੇ ਸਭ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਲੌਗ ਵਿੱਚ ਲਿਖਿਆ ਹੈ, "ਮੈਡੀਕਲ ਕੰਡਿਸ਼ਨ....ਸਰਜਰੀ.... ਮੈਂ ਲਿਖ ਨਹੀਂ ਸਕਦਾ..ਏਬੀ" ਅਮਿਤਾਭ ਬੱਚਨ ਨੇ ਇਹ ਬਲੌਗ 27 ਫਰਵਰੀ ਨੂੰ ਲਿਖਿਆ ਹੈ। ਬਿੱਗ ਬੀ ਦਾ ਇਹ ਬਲੌਗ ਦੇਖਣ ਦੇ ਬਾਅਦ ਫੈਨਸ ਕਾਫੀ ਚਿੰਤਾ ਵਿੱਚ ਹਨ।
Amitabh Bachchan: ਬਿੱਗ ਬੀ ਦੀ ਮੁੜ ਵਿਗੜੀ ਸਿਹਤ, ਹੋਏਗੀ ਸਰਜਰੀ
ਏਬੀਪੀ ਸਾਂਝਾ | 28 Feb 2021 11:35 AM (IST)
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਰੂਟੀਨ ਲਾਇਫ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਹਨ। ਉਹ ਆਪਣੇ ਬਲੌਗ ਦੇ ਜ਼ਰੀਏ ਵੀ ਆਪਣੀ ਫੀਲਿੰਗਸ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਆਪਣੇ ਇੱਕ ਬਲੌਗ ਵਿੱਚ ਬਿੱਗ ਬੀ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਇੱਕ ਸਰਜਰੀ ਕਰਵਾਉਣੀ ਪਏਗੀ।
ਬਿੱਗ ਬੀ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਇੱਕ ਸਰਜਰੀ ਕਰਵਾਉਣੀ ਪਏਗੀ।