ਨਵੀਂ ਦਿੱਲੀ: ਬਾਲਾਕੋਟ ਸਟ੍ਰਾਇਕ ਦੀ ਦੂਜੀ ਵਰ੍ਹੇਗੰਢ 'ਤੇ ਭਾਰਤੀ ਹਵਾਈ ਫੌਜ ਨੇ ਇਕ ਵਾਰ ਫਿਰ ਮਿਰਾਜ-2000 ਫਾਇਟਰ ਜੈਟ ਨਾਲ ਸਪਾਇਸ ਬੰਬ ਇਕ ਟਾਰਗੇਟ 'ਤੇ ਸਟ੍ਰਾਇਕ ਕਰਨ ਦਾ ਸਫਲ ਅਭਿਆਸ ਕੀਤਾ। ਖਾਸ ਗੱਲ ਹੈ ਕਿ ਹਵਾਈ ਫੌਜ ਨੇ ਇਸ ਪ੍ਰਸੇਸਿਅਨ-ਸਟ੍ਰਾਇਕ ਦਾ ਵੀਡੀਓ ਵੀ ਜਾਰੀ ਕੀਤਾ।


ਸ਼ਨੀਵਾਰ ਨੂੰ ਖੁਦ ਹਵਾਈ ਫੌਜ ਪ੍ਰਮੁੱਖ ਨੇ ਮਿਰਾਜ 2000 ਫਾਇਟਰ ਜੈੱਟ 'ਚ ਉਨ੍ਹਾਂ ਸਾਰੇ ਮਿਰਾਜ ਤੇ ਸੁਖੋਈ ਲੜਾਕੂ ਜਹਾਜ਼ਾਂ ਦੇ ਨਾਲ ਉਡਾਣ ਭਰੀ ਜਿੰਨ੍ਹਾਂ ਨੇ ਦੋ ਸਾਲ ਪਹਿਲਾਂ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਡੇ 'ਤੇ ਏਅਰ ਸਟ੍ਰਾਇਕ ਕੀਤੀ ਸੀ।


ਸ਼ਨੀਵਾਰ ਭਾਰਤੀ ਹਵਾਈ ਫੌਜ ਨੇ ਅਪਗ੍ਰੇਡ ਮਿਰਾਜ 2000 ਫਾਇਟਰ ਜੈੱਟ ਦੇ ਅਭਿਆਸ ਦਾ ਵੀਡੀਓ ਜਾਰੀ ਕੀਤਾ। ਵੀਡੀਓ ਦੇ ਨਾਲ ਹਵਾਈ ਫੌਜ ਨੇ ਕਿਹਾ ਕਿ ਬਾਲਾਕੋਟ ਏਅਰ ਸਟ੍ਰਾਇਕ ਦੀ ਦੂਜੀ ਵਰ੍ਹੇਗੰਢ 'ਤੇ ਉਸੇ ਸਕੁਆਡ੍ਰਨ ਨੇ ਇਕ ਪ੍ਰੈਕਟਿਸ-ਟਾਰਗੇਟ ਤੇ ਪ੍ਰੋਸਿਸਅਨ-ਸਟ੍ਰਾਇਕ ਦੀ ਐਕਸਰਸਾਇਜ਼ ਕੀਤੀ।


ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਪਾਇਸ ਬੰਬ ਇਕ ਪੱਥਰ ਦੇ ਮਜਬੂਤ ਬੰਕਰ-ਨੁਮਾ ਸਟ੍ਰਕਚਰ ਦੇ ਅੰਦਰ ਸੁਰਾਖ਼ ਕਰ ਅੰਦਰ ਦਾਖਲ ਹੁੰਦਾ ਹੈ ਤੇ ਫਿਰ ਅੱਗ ਤੇ ਧੂੰਏ ਦੇ ਗੁਬਾਰ ਦੇ ਨਾਲ ਪੂਰਾ ਸਟ੍ਰਰਕਚਰ ਤਬਾਹ ਹੋ ਜਾਂਦਾ ਹੈ। ਬੰਬ ਧਮਾਕੇ ਨਾਲ ਧਰਤੀ ਤਕ ਹਿੱਲਦੀ ਹੋਈ ਦਿਖਾਈ ਪੈਂਦੀ ਹੈ। ਇਹ ਠੀਕ ਓਹੀ ਮਿਰਾਜ ਤੇ ਸਪਾਇਸ ਬੰਬ ਸੀ ਜਿਸ ਨੇ ਦੋ ਸਾਲ ਪਹਿਲਾਂ 25 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਅੱਡੇ 'ਤੇ ਏਅਰ ਸਟ੍ਰਾਇਕ ਕੀਤੀ ਸੀ।