ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ PSLV-C51 ਜ਼ਰੀਏ ਅੱਜ ਸਵੇਰੇ 10 ਵੱਜ ਕੇ 24 ਮਿੰਟ 'ਤੇ 19 ਸੈਟੇਲਾਇਟ ਲੌਂਚ ਕਰੇਗਾ। ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ PSSLV0C51 ਲਾਂਚ ਕੀਤਾ ਜਾਵੇਗਾ। ਇਸ ਜ਼ਰੀਏ ਬ੍ਰਾਜ਼ੀਲ ਦੇ ਅਮੇਜੋਨਿਆ-1 ਸੈਟੇਲਾਈਟ ਨੂੰ ਵੀ ਭੇਜਿਆ ਜਾਵੇਗਾ।


ਅਮੇਜੋਨਿਆ-1 ਪ੍ਰਾਇਮਰੀ ਸੈਟੇਲਾਇਟ ਹੈ, ਇਸ ਦੇ ਨਾਲ 18 ਦੂਜੇ ਕਮਰਸ਼ੀਅਲ ਸੈਟੇਲਾਇਟਸ ਵੀ ਲੌਂਚ ਕੀਤੇ ਜਾਣਗੇ। ਇਨ੍ਹਾਂ 'ਚੋਂ ਇਕ ਸੈਟੇਲਾਇਟ ਸਪੇਸ ਕਿਡਜ਼ ਇੰਡੀਆ ਨੇ ਬਣਾਇਆ ਹੈ। ਸਪੇਸ ਕਿਡਸ ਇੰਡੀਆ ਨੇ ਇਕ ਐਸਡੀ ਕਾਰਡ 'ਚ ਭਗਵਦ ਗੀਤਾ ਦੀ ਇਲੈਕਟ੍ਰੌਨਿਕ ਪੱਤਰੀ ਨੂੰ ਪੁਲਾੜ 'ਚ ਭੇਜਣ ਲਈ ਸੁਰੱਖਿਅਅਤ ਕੀਤਾ ਹੈ। ਇਸ ਤੋਂ ਇਲਾਵਾ ਸੈਟੇਲਾਇਟ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਵੀ ਲਾਈ ਗਈ ਹੈ।