ਇਸ ਮੌਕੇ ਅਮਿਤਾਭ ਦੀ ਪਤਨੀ ਜਯਾ ਬਚਨ ਤੇ ਬੇਟਾ ਅਭਿਸ਼ੇਕ ਬਚਨ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਅਮਿਤਾਭ ਨੇ ਕਿਹਾ 'ਅਜੇ ਬਹੁਤ ਕੰਮ ਬਾਕੀ' ਹੈ।
ਯਾਦ ਰਹੇ ਅਮਿਤਾਭ ਬਾਲੀਵੁੱਡ ਦੇ ਅਜਿਹੇ ਕਲਾਕਾਰ ਹਨ ਜਿਹੜੇ ਕਈ ਦਹਾਕਿਆਂ ਬਾਅਦ ਅੱਜ ਵੀ ਫਿਲਮਾਂ ਵਿੱਚ ਸਰਗਰਮ ਹਨ। ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੌਜਵਾਨ ਕਲਾਕਾਰਾਂ 'ਤੇ ਭਾਰੀ ਪੈਂਦੀ ਸੀ।
ਅਮਿਤਾਭ ਦਾ ਜਨਮ 11 ਅਕਤਬੂਰ, 1942 ਨੂੰ ਇਲਾਹਾਬਾਦ 'ਚ ਹੋਇਆ ਸੀ। ਬਿੱਗ ਬੀ ਨੇ ਬਾਲੀਵੁਡ 'ਚ 50 ਸਾਲ ਕੰਮ ਕੀਤਾ ਹੈ। ਉਨ੍ਹਾਂ ਨੇ 1969 'ਚ ਫ਼ਿਲਮ 'ਉਦਯੋਗ' ਨਾਲ ਡੈਬਿਊ ਕੀਤਾ ਸੀ ਪਰ 1971 'ਚ ਆਈ ਫ਼ਿਲਮ 'ਆਨੰਦ' ਤੋਂ ਪਛਾਣ ਮਿਲੀ ਸੀ। ਫ਼ਿਲਮ 'ਜ਼ੰਜੀਰ' ਨੇ ਰਾਤੋ-ਰਾਤ ਸਟਾਰ ਬਣਾ ਦਿੱਤਾ।
ਹੁਣ ਤੱਕ ਅਮਿਤਾਭ ਬਚਨ ਨੂੰ ਮਿਲਣ ਵਾਲੇ ਸਨਮਾਨ
2019 'ਚ ਮਿਲਿਆ ਦਾਦਾ ਸਾਹਿਬ ਫਾਲਕੇ
1984 'ਚ ਮਿਲਿਆ ਪਦਮ ਸ਼੍ਰੀ
2001 'ਚ ਮਿਲਿਆ ਪਦਮ ਭੂਸ਼ਨ
2015 'ਚ ਮਿਲਿਆ ਪਦਮ ਵਿਭੂਸ਼ਨ
1990 'ਚ ਫ਼ਿਲਮ 'ਅਗਨੀਪਥ' 'ਚ ਬੈਸਟ ਐਕਟਰ ਦਾ ਐਵਾਰਡ
2005 'ਚ ਫ਼ਿਲਮ 'ਬਲੈਕ' ਲਈ ਨੈਸ਼ਨਲ ਐਵਾਰਡ
2009 'ਚ 'ਪਾ' ਫ਼ਿਲਮ ਲਈ ਮਿਲਿਆ ਨੈਸ਼ਨਲ ਐਵਾਰਡ
2015 'ਚ 'ਪੀਕੂ' ਫ਼ਿਲਮ ਲਈ ਬੈਸਟ ਐਕਟਰ ਵਜੋਂ ਨੈਸ਼ਨਲ ਐਵਾਰਡ