ਮੁੰਬਈ: ਅਮਿਤਾਭ ਬੱਚਨ 76 ਸਾਲ ਦੀ ਉਮਰ ‘ਚ ਵੀ ਬੇਹੱਦ ਐਕਟਿਵ ਹਨ। ਉਹ ਸਿਰਫ ਫ਼ਿਲਮਾਂ ‘ਚ ਹੀ ਨਹੀਂ ਸਗੋਂ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ‘ਚ ਉਨ੍ਹਾਂ ਦੀ ਵ੍ਹਾਈਟ ਦਾੜ੍ਹੀ, ਮੱਥੇ ‘ਤੇ ਚੰਦਨ ਦਾ ਟਿੱਕਾ ਤੇ ਗਲ ‘ਚ ਗਮਛਾ ਨਜ਼ਰ ਆ ਰਿਹਾ ਹੈ। ਫੋਟੋਜ਼ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, ‘ਢਲਦੀ ਉਮਰ ਨਾਲ ਇੱਕ ਚੀਜ਼ ਦਾ ਅਫਸੋਸ ਰਹਿੰਦਾ ਹੈ ਕਿ ‘ਤੂੰ’ ਕਹਿ ਕੇ ਬੁਲਾਉਣ ਵਾਲੇ ਘੱਟ ਹੋ ਜਾਂਦੇ ਹਨ।” ਇਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਤੋਂ ਇਹ ਸਾਫ਼ ਨਹੀਂ ਹੈ ਕਿ ਉਨ੍ਹਾਂ ਦੀ ਇਹ ਲੁੱਕ ਕਿਸੇ ਫ਼ਿਲਮ ਨੂੰ ਲੈ ਕੇ ਹੈ ਜਾਂ ਕੁਝ ਹੋਰ ਵੀ ਚੱਲ ਰਿਹਾ ਹੈ।
ਬਿੱਗ ਬੀ ਦੀਆਂ ਤਸਵੀਰਾਂ ਦੇਖ ਉਨ੍ਹਾਂ ਦੇ ਫੈਨਸ ਜ਼ਬਰਦਸਤ ਲਾਈਕ ਤੇ ਕੁਮੈਂਟ ਕਰ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਅਮਿਤਾਭ ਇਸ ਸਾਲ ਆਰੀਅਨ ਮੁਖਰਜੀ ਦੀ ਡਾਇਰਕੇਸ਼ਨ ‘ਚ ਬਣੀ ਆਲਿਆ-ਰਣਬੀਰ ਸਟਾਰਰ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਬੀਸੀ-11 ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।