ਅਮਿਤਾਭ ਬੱਚਨ ਤੇ ਜਯਾ ਨੇ ਕੀਤਾ ਕੈਟਰੀਨਾ ਕੈਫ਼ ਦਾ 'ਕੰਨਿਆਦਾਨ', ਵਿਆਹ 'ਚ ਨੱਚ-ਨੱਚ ਕੇ ਪਾਈ ਧਮਾਲ
ਦਰਅਸਲ ਕੈਟਰੀਨਾ ਤਿਆਰ ਹੋ ਕੇ ਸੇਟ 'ਤੇ ਟਾਈਮਪਾਸ ਦੇ ਲਈ ਆਪਣੀ ਟੀਮ ਦੇ ਨਾਲ ਤਾਸ਼ ਖੇਡ ਰਹੀ ਸੀ।
ਕੈਟਰੀਨਾ ਦੇ ਇਸ ਅੰਦਾਜ਼ ਨੂੰ ਵੀ ਸੋਸ਼ਲ ਮੀਡਿਆ 'ਤੇ ਕਾਫ਼ੀ ਪਸੰਦ ਕੀਤਾ ਗਿਆ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਟਰੀਨਾ ਕੈਫ਼ ਨੇ ਸੇਟ ਤੋਂ ਦੁਲਹਨ ਦੇ ਪਹਿਰਾਵੇ 'ਚ ਤਿਆਰ ਹੋ ਕੇ ਤਾਸ਼ ਖੇਡਦਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ।
ਕੈਟਰੀਨਾ ਕੈਫ਼ ਨੂੰ ਮੰਡਪ ਤੱਕ ਲੈ ਕੇ ਜਾਂਦੇ ਅਮਿਤਾਭ ਬੱਚਨ।
ਇੱਥੇ ਇੱਕ ਤਸਵੀਰ 'ਚ ਤਿੰਨਾਂ ਬਾਲੀਵੁੱਡ ਸਟਾਰਸ ਨਾਲ ਸਾਊਥ ਸਿਨੇਮਾ ਦੇ ਸਟਾਰਸ ਵੀ ਨਜ਼ਰ ਆ ਰਹੇ ਹਨ। ਇੱਕ ਤਸਵੀਰ 'ਚ ਇੱਕ ਪਾਸੇ ਨਾਗਾਰਜੁਨ ਤੇ ਦੂਸਰੇ ਪਾਸੇ ਕੰਨੜ ਸਿਨੇਮਾ ਦੇ ਲੇਜੈਂਡ ਸ਼ਿਵਰਾਜ ਕੁਮਾਰ ਦੇ ਨਾਲ ਤਮਿਲ ਦੇ ਆਈਕੋਨਿਕ ਐਕਟਰ ਸ਼ਿਵਾਜੀ ਗਣੇਸ਼ਨ ਦੇ ਬੇਟੇ ਪ੍ਰਭੂ ਦੇਵਾ ਨਜ਼ਰ ਆ ਰਹੇ ਹਨ।
ਤਸਵੀਰਾਂ 'ਚ ਅਮਿਤਾਭ ਬੱਚਨ ਤੇ ਜਯਾ ਬੱਚਨ ਨੂੰ ਕੈਟਰੀਨਾ ਦੇ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਤਸਵੀਰਾਂ ਨੂੰ ਫੈਂਨਸ ਬੇਹਦ ਪਸੰਦ ਕਰ ਰਹੇ ਹਨ।
ਸੋਸ਼ਲ ਮੀਡਿਆ 'ਤੇ ਇਸ ਇਸ਼ਤਿਹਾਰ ਦੀ ਸ਼ੂਟਿੰਗ ਦੀਆਂ ਤਸਵੀਰਾਂ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਸ 'ਚ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੁਲਹਨ ਬਣੀ ਕੈਟਰੀਨਾ ਦੇ ਮਾਤਾ-ਪਿਤਾ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।
ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਹਾਲ ਹੀ 'ਚ ਜਯਾ ਬੱਚਨ, ਕੈਟਰੀਨਾ ਕੈਫ਼ ਅਤੇ ਨਾਗਾਰਜੁਨ ਦੇ ਨਾਲ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਕੀਤੀ। ਇਸ ਦੌਰਾਨ ਸਾਰੇ ਸਿਤਾਰਿਆਂ ਦੀਆਂ ਤਸਵੀਰਾਂ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।