ਮੁੰਬਈ: ਅਜਿਹਾ ਕਿਹਾ ਜਾਂਦਾ ਹੈ ਕਿ ਧੀ ਹਮੇਸ਼ਾ ਪਿਓ ਦੇ ਦਿਲ ਦੇ ਬੇਹੱਦ ਕਰੀਬ ਹੁੰਦੀ ਹੀ। ਇਸ ਦੀ ਮਿਸਾਲ ਅਕਸਰ ਹੀ ਅਮਿਤਾਭ ਬੱਚਨ ਤੇ ਸ਼ਵੇਤਾ ਨੰਦਾ ਬੱਚਨ ਨੂੰ ਦੇਖ ਕੇ ਮਿਲਦਾ ਰਹਿੰਦਾ ਹੈ। ਇੱਕ ਵਾਰ ਫੇਰ ਪਿਓ-ਧੀ ਦੀ ਬਾਉਂਡਿੰਗ ਫੈਸ਼ਨ ਸ਼ੋਅ ਦੌਰਾਨ ਦੇਖਣ ਨੂੰ ਮਿਲੀ। ਸ਼ਵੇਤਾ ਬੱਚਨ ਇੱਕ ਫੈਸ਼ਨ ਸ਼ੋਅ ਦੌਰਾਨ ਲਹਿੰਗਾ ਪਾ ਕੇ ਰੈਂਪ ‘ਤੇ ਵੌਕ ਕਰਦੀ ਨਜ਼ਰ ਆਈ। ਇਸ ‘ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਇਸੇ ਦੌਰਾਨ ਸ਼ਵੇਤਾ ਨੂੰ ਦੇਖ ਅਮਿਤਾਭ ਬੇਹੱਦ ਉਤਸ਼ਾਹਿਤ ਹੋ ਗਏ ਤੇ ਸੀਟੀ ਮਾਰਨ ਲੱਗੇ। ਸਿਰਫ ਇੰਨਾ ਹੀ ਨਹੀਂ ਅਮਿਤਾਭ ਨੇ ਇਸ ਮੌਕੇ ਨੂੰ ਆਪਣੇ ਫੌਨ ‘ਚ ਕੈਪਚਰ ਕਰਨ ਲਈ ਸ਼ਵੇਤਾ ਦੀ ਵੀਡੀਓ ਵੀ ਬਣਾਈ। ਇਸ ਤੋਂ ਪਤਾ ਲੱਗਦਾ ਹੈ ਕਿ ਅਮਿਤਾਭ ਲਈ ਸ਼ਵੇਤਾ ਦਾ ਪਿਆਰ ਕਦੇ ਘਟ ਨਹੀਂ ਸਕਦਾ ਤੇ ਉਸ ਸ਼ਵੇਤਾ ਦੇ ਬੇਹੱਦ ਕਰੀਬ ਹਨ।