ਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜਲਦ ਹੀ ਆਪਣੇ ਫੈਨਜ਼ ਨਾਲ ਨਵੇਂ ਰੂਪ ਵਿੱਚ ਨਜ਼ਰ ਆਉਣਗੇ। ਬਿੱਗ ਬੀ ਐਮੇਜ਼ੌਨ ਅਲੈਕਸਾ ਦੀ ਨਵੀਂ ਆਵਾਜ਼ ਦੇ ਰੂਪ ਵਿੱਚ ਦਿਖਾਈ ਦੇਣਗੇ। ਐਮੇਜ਼ੌਨ ਨੇ ਇਸ ਨਵੇਂ ਪਲਾਨ ਲਈ ਬਿੱਗ ਬੀ ਨਾਲ ਪਾਰਟਨਰਸ਼ਿਪ ਕੀਤੀ ਹੈ।


ਅਮਿਤਾਭ ਬੱਚਨ ਐਮੇਜ਼ੌਨ ਦੀ voice assists service ਅਲੈਕਸਾ ਨੂੰ ਆਵਾਜ਼ ਦੇਣ ਵਾਲੇ ਪਹਿਲੇ ਭਾਰਤੀ ਸੈਲੀਬ੍ਰਿਟੀ ਹੋਣਗੇ। ਇਸ ਦਾ ਨਾਮ ਬੱਚਨ ਅਲੈਕਸਾ ਰੱਖਿਆ ਗਿਆ ਹੈ। ਇਸ ਵਿੱਚ ਚੁਟਕਲੇ, ਮੌਸਮ, ਸੁਝਾਅ, ਸ਼ਾਇਰੀ ਤੇ ਹੋਰ ਚੀਜ਼ਾਂ ਸ਼ਾਮਲ ਹੋਣਗੀਆਂ। ਬਿੱਗ ਬੀ ਦੀ ਆਵਾਜ਼ ਵਿੱਚ ਇ ਸਨੂੰ ਅਗਲੇ ਸਾਲ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।

ਗਾਹਕਾਂ ਨੂੰ ਇਸ ਸੇਵਾ ਲਈ ਇੱਕ ਫਾਈਨਲ ਰਕਮ ਦਾ ਭੁਗਤਾਨ ਕਰਨਾ ਪਏਗਾ। ਐਮੇਜ਼ੌਨ ਅਨੁਸਾਰ, ਇਸ ਸੇਵਾ ਲਈ, ਉਨ੍ਹਾਂ ਨੂੰ ਅਲੈਕਸਾ ਚਾਲੂ ਕਰਨਾ ਪਵੇਗਾ ਤੇ ਕਹਿਣਾ ਪਵੇਗਾ Alexa, say hello to Mr. Amitabh Bachchan.”

ਇਸ 'ਤੇ ਅਮਿਤਾਭ ਬੱਚਨ ਨੇ ਕਿਹਾ, "ਟੈਕਨੋਲੋਜੀ ਨੇ ਹਮੇਸ਼ਾਂ ਮੈਨੂੰ ਨਵੀਆਂ ਚੀਜ਼ਾਂ ਨਾਲ ਜੁੜਨ ਦਾ ਮੌਕਾ ਦਿੱਤਾ ਹੈ। ਚਾਹੇ ਇਹ ਫਿਲਮ ਹੋਵੇ, ਟੀਵੀ ਸ਼ੋਅ, ਪੋਡਕਾਸਟ ਜਾਂ ਕੁਝ ਹੋਰ, ਮੈਂ ਇਸ ਫੀਚਰ ਨੂੰ ਆਪਣੀ ਆਵਾਜ਼ ਦੇਣ ਲਈ ਬਹੁਤ ਉਤਸ਼ਾਹਿਤ ਹਾਂ ਇਸ ਆਵਾਜ਼ ਦੀ ਟੈਕਨੋਲੋਜੀ ਨਾਲ, ਮੈਂ ਆਪਣੇ ਫੈਨਜ਼ ਨਾਲ ਹੋਰ ਵੀ ਜੁੜ ਸਕਾਂਗਾ।