ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੰਗ ਦਾਨ ਕਰਨ ਦੀ ਸਹੁੰ ਖਾਧੀ ਹੈ। ਇਸ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰ ਪਾ ਕੇ ਦਿੱਤੀ ਹੈ। ਇਸ ਤਸਵੀਰ ਵਿੱਚ ਅਮਿਤਾਭ ਬੱਚਨ ਦੇ ਕੋਟ 'ਤੇ ਹਰਾ ਰਿਬਨ ਲੱਗਾ ਹੋਇਆ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ ਇਸ ਹਰੇ ਰਿਬਨ ਦੀ ਅਲੱਗ ਹੀ ਪਛਾਣ ਹੈ ਤੇ ਮੈਂ ਹਲਫ ਲੈਂਦਾ ਹਾਂ ਕਿ ਮੈਂ ਆਪਣੇ ਅੰਗਾਂ ਨੂੰ ਡੋਨੇਟ ਕਰਾਂਗਾ।

ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਨੇ ਅੰਗਾਂ ਨੂੰ ਡੋਨੇਟ ਕਰਨ ਦਾ ਫੈਸਲਾ ਲਿਆ ਸੀ। ਜੁਲਾਈ ਦੇ ਮਹੀਨੇ ਦੌਰਾਨ ਰਿਤੇਸ਼ ਦੇਸ਼ਮੁਖ ਤੇ ਜਨੇਲੀਆ ਨੇ ਵੀ ਪੋਸਟ ਪਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਦਰਅਸਲ ਅੰਗ ਦਾਨ ਕਰਨ ਲਈ ਆਪਣੇ ਜਿਉਂਦੇ ਜੀ ਮਨਜ਼ੂਰੀ ਦੇਣੀ ਹੁੰਦੀ ਹੈ ਤੇ ਕਈ ਸਿਤਾਰੇ ਆਪਣੇ ਅੰਗ ਦਾਨ ਕਰਨ ਦੀ ਸਹੁੰ ਲੈ ਚੁੱਕੇ ਹਨ ਜਿਸ ਨਾਲ ਕਈ ਜ਼ਿੰਦਗੀਆਂ ਨੂੰ ਫਾਇਦਾ ਪਹੁੰਚੇਗਾ।

ਸਿਤਾਰਿਆਂ ਦਾ ਇਸ ਤਰ੍ਹਾਂ ਅੰਗ ਦਾਨ ਕਰਨ ਦੀ ਸਹੁੰ ਖਾ ਆਪਣੇ ਆਪ 'ਚ ਕਾਬਲ ਏ ਤਾਰੀਫ ਇਸ ਕਰਕੇ ਵੀ ਹੈ ਕਿਓਂਕਿ ਇਨ੍ਹਾਂ ਸਿਤਾਰਿਆਂ ਨੂੰ ਕਈ ਲੋਕ ਦਿਲ ਤੋਂ ਫੋਲੋ ਕਰਦੇ ਹਨ। ਅਜਿਹੇ ਕਦਮ ਲੋਕਾਂ ਨੂੰ ਵੀ ਕੁਝ ਚੰਗਾ ਕਰਨ ਲਈ ਪ੍ਰੋਤਸਾਹਿਤ ਕਰਦੇ ਹਨ।