ਨਵੀਂ ਦਿੱਲੀ: ਅਮਰੀਕਾ ਵਿੱਚ ਪੈਕੇਜ ਆਉਣ ਦੀ ਮਜ਼ਬੂਤ ਸੰਭਾਵਨਾ ਦੇ ਬਾਅਦ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਆਰਥਿਕ ਪੈਕੇਜ ਦਿੱਤੇ ਜਾਣ ਦੀ ਸੰਭਾਵਨਾ ਜ਼ਾਹਰ ਕਰਨ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਹੋਰ ਡਿੱਗ ਗਈਆਂ। ਦੱਸ ਦਈਏ ਕਿ ਘਰੇਲੂ ਬਾਜ਼ਾਰ 'ਚ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.47% ਯਾਨੀ 237 ਰੁਪਏ ਦੀ ਗਿਰਾਵਟ ਨਾਲ 50,415 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 1.74 ਪ੍ਰਤੀਸ਼ਤ ਯਾਨੀ 1,086 ਦੀ ਗਿਰਾਵਟ ਨਾਲ 61,380 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਦਿੱਲੀ ਬਾਜ਼ਾਰ 'ਚ ਚਮਕਿਆਂ ਸੋਨਾ ਦੀਆਂ ਕੀਮਤਾਂ:

ਦੱਸ ਦਈਏ ਕਿ ਦਿੱਲੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 663 ਰੁਪਏ ਚੜ੍ਹ ਕੇ 51,367 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 1,321 ਰੁਪਏ ਦੇ ਵਾਧੇ ਨਾਲ 61,919 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਗਲੋਬਲ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿਚ ਥੋੜ੍ਹੀ ਗਿਰਾਵਟ ਆਈ। ਨਿਵੇਸ਼ਕ ਅਮਰੀਕਾ ਦੇ ਰਾਸ਼ਟਰਪਤੀ ਬਹਿਸ ਦਾ ਇੰਤਜ਼ਾਰ ਕਰ ਰਹੇ ਹਨ। ਇਸ ਲਈ ਉਹ ਖਰੀਦਦਾਰੀ ਪ੍ਰਤੀ ਸਾਵਧਾਨ ਰਵੱਈਆ ਅਪਣਾ ਰਹੇ ਹਨ।

ਉਧਰ, ਅਗਲੇ ਦਿਨਾਂ ਵਿਚ ਰਾਹਤ ਪੈਕੇਜ ਦੀ ਐਲਾਨ ਤੋਂ ਬਾਅਦ ਇਸਦਾ ਅਸਰ ਸੋਨੇ ਦੀ ਕੀਮਤ ਵਿਚ ਦੇਖਣ ਨੂੰ ਮਿਲੇਗਾ। ਗਲੋਬਲ ਬਾਜ਼ਾਰ ਵਿੱਚ ਸਪਾਟ ਸੋਨਾ 0.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1896.03 ਡਾਲਰ 'ਤੇ ਆ ਗਿਆ। ਇਸ ਤੋਂ ਪਹਿਲਾਂ ਸੋਨਾ 1,899.12 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ। ਅਮਰੀਕੀ ਬਾਜ਼ਾਰ ਵਿਚ ਸੋਨੇ ਦੀ ਕੀਮਤ 0.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1889.70 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।

ਭਾਰਤ ਪੈਟਰੋਲੀਅਮ ਦੇ ਨਿੱਜੀਕਰਨ ਮੁਹਿੰਮ ਨੂੰ ਝਟਕਾ, Rosneft ਤੇ ਅਰਾਮਕੋ ਦੀ ਘਟੀ ਦਿਲਚਸਪੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904