ਮੁੰਬਈ: ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਨੂੰ ਹਰ ਕੋਈ ਇੱਕ ਸਕਰੀਨ ‘ਤੇ ਦੇਖਣ ਲਈ ਕਾਫੀ ਉਤਸ਼ਾਹਿਤ ਰਹਿੰਦ ਹਨ। ਹੁਣ ਸੋਚੋ ਕਿਵੇਂ ਦਾ ਹੋਵੇਗਾ ਜਦੋਂ ਦੋਨੋਂ ਸਟਾਰਸ ਤੁਹਾਨੂੰ ਗਾਣਾ ਗਾਉਂਦੇ ਨਜ਼ਰ ਆਉਣ। ਜੀ ਹਾਂ, ਇਹ ਸੱਚ ਤਾਂ ਹੈ ਪਰ ਪੂਰਾ ਨਹੀਂ। ਦੋਨਾਂ ਸਟਾਰਸ ਨੇ ਗਾਣਾ ਗਾਇਆ ਜਰੂਰ ਹੈ ਪਰ ਕਿਸੇ ਫ਼ਿਲਮ ‘ਚ ਨਹੀਂ ਸਗੋਂ ਇੱਕ ਫੰਕਸ਼ਨ ‘ਚ। ਦੱਸ ਦਈਏ ਕਿ ਇਹ ਦੋਨਾਂ ਦਾ ਪੁਰਾਣਾ ਵੀਡੀਓ ਹੈ ਜੋ ਇੱਕ ਵਾਰ ਫੇਰ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਵੀਡੀਓ ‘ਚ ਕਿੰਗ ਖ਼ਾਨ ਅਤੇ ਸੁਲਤਾਨ ਫ਼ਿਲਮ ‘ਸੱਤੇ ਪੇ ਸੱਤਾ’ ਦਾਸ ‘ਪਿਆਰ ਹਮੇਂ ਕਿਸ ਮੌੜ ਪਰ ਲੈ ਆਇਆ’ ਗਾਣਾ ਗਾ ਰਹੇ ਹਨ। ਦੋਨਾਂ ਸਟਾਰਸ ‘ਚ ਕੁਝ ਮਨਮੁਟਾਅ ਹੋਣ ਤੋਂ ਬਾਅਦ ਇੱਕ ਵਾਰ ਫੇਰ ਦੋਸਤੀ ਹੋਈ ਹੈ। ਅਰਪਿਤਾ ਦੇ ਵਿਆਹ ਸਮੇਂ ਦੋਨਾਂ ਦੀ ਦੋਸਤੀ ‘ਚ ਸੁਧਾਰ ਹੋਇਆ ਸੀ ਜਿਸ ਨੂੰ ਬਾਬਾ ਸਿਦੀਕੀ ਦੀ ਇਫਤਾਰ ਪਾਰੀ ਨੇ ਆਪਣੇ ਰੰਗ ‘ਚ ਰੰਗੀਆ ਸੀ। ਇਸ ਤੋਂ ਬਾਅਦ ਦੋਨੋਂ ਸਟਾਰਸ ਅਕਸਰ ਇੱਕ ਦੂਜੇ ਦੀ ਫ਼ਿਲਮਾਂ ‘ਚ ਗੇਸਟ ਰੋਲ ਕਰਦੇ ਨਜ਼ਰ ਆਏ ਹਨ।