FIRST PICS: ਵਿਜੈ ਦੇਵਾਰਕੋਂਡਾ ਨਾਲ ਰੋਮਾਂਸ ਦਾ ਤੜਕਾ ਲਾਵੇਗੀ ਅਨੰਨ੍ਹਿਆ ਪਾਂਡੇ, ਵੇਖੋ ਪਹਿਲੀ ਝਲਕ
ਏਬੀਪੀ ਸਾਂਝਾ | 20 Feb 2020 04:53 PM (IST)
ਫ਼ਿਲਮ 'ਪੁਰੀ ਜਗਨਨਾਥ' 'ਚ ਦੱਖਣੀ ਸਟਾਰ ਵਿਜੈ ਦੇਵਾਰਕੋਂਡਾ ਨਾਲ ਅਨ੍ਹੰਨਿਆ ਪਾਂਡੇ ਨਜ਼ਰ ਆਵੇਗੀ। ਫ਼ਿਲਮ ਹਿੰਦੀ ਸਣੇ ਹੋਰ ਕਈ ਭਾਸ਼ਾਵਾਂ 'ਚ ਰਿਲੀਜ਼ ਕੀਤੀ ਜਾਵੇਗੀ।
ਮੁੰਬਈ: ਫ਼ਿਲਮ 'ਪੁਰੀ ਜਗਨਨਾਥ' 'ਚ ਸਾਊਥ ਦੇ ਐਕਟਰ ਵਿਜੈ ਦੇਵਾਰਕੋਂਡਾ ਦੇ ਨਾਲ ਅਨ੍ਹੰਨਿਆ ਪਾਂਡੇ ਰੋਮਾਂਸ ਕਰਦੀ ਨਜ਼ਰ ਆਵੇਗੀ। ਫ਼ਿਲਮ ਇੰਡਸਟਰੀ 'ਚ ਲੰਬੇ ਸਮੇਂ ਤੋਂ 'ਪੁਰੀ ਜਗਨਨਾਥ' ਦੀ ਚਰਚਾ ਹੈ। ਫ਼ਿਲਮ ਹਿੰਦੀ ਸਮੇਤ ਹੋਰ ਕਈ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। 'ਪੁਰੀ ਜਗਨਨਾਥ' ਨਾਲ ਬਾਲੀਵੁੱਡ 'ਚ ਪਹਿਲੀ ਵਾਰ ਵਿਜੇ ਦੇਵਾਰਕੋਂਡਾ ਡੈਬਿਊ ਕਰਨ ਜਾ ਰਹੇ ਹਨ। ਇਹ ਫ਼ਿਲਮ ਉਨ੍ਹਾਂ ਦੇ ਫੈਨਸ ਲਈ ਬੇਹੱਦ ਖਾਸ ਹੈ। ਫ਼ਿਲਮ ਨਿਰਮਾਤਾਵਾਂ ਨੇ 'ਪੁਰੀ ਜਗਨਨਾਥ' ਲਈ ਵਿਜੈ ਦੇ ਓਪੋਜ਼ਿਟ ਅਨ੍ਹੰਨਿਆ ਪਾਂਡੇ ਦੇ ਨਾਂ ਦਾ ਐਲਾਨ ਕੀਤਾ ਹੈ। ਅਨ੍ਹੰਨਿਆ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਪੋਸਟ 'ਚ ਅਨ੍ਹੰਨਿਆ ਨੇ ਆਪਣੇ ਕੋ-ਸਟਾਰ ਵਿਜੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਵਿਜੇ ਦਾ ਬਾਲੀਵੁੱਡ 'ਚ ਸਵਾਗਤ ਕਰਦਿਆਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਨੂੰ ਕੈਪਸ਼ਨ ਵੀ ਦਿੱਤਾ। ਇਸ ਦੇ ਨਾਲ ਹੀ ਤਸਵੀਰਾਂ 'ਚ ਅਨ੍ਹੰਨਿਆ ਤੇ ਵਿਜੇ 'ਚ ਸ਼ਾਨਦਾਰ ਕੈਮਿਸਟਰੀ ਦਿਖਾਈ ਦੇ ਰਹੀ ਹੈ। ਮੁੰਬਈ 'ਚ ਜਨਵਰੀ ਤੋਂ ਸ਼ੁਰੂ ਫ਼ਿਲਮ ਦੀ ਸ਼ੂਟਿੰਗ ਟੀਮ 'ਚ ਅਨ੍ਹੰਨਿਆ ਤੇ ਦੇਵਾਰਕੋਂਡਾ ਹੁਣ ਸ਼ਾਮਲ ਹੋ ਗਏ ਹਨ।